ਸਿਡਨੀ(ਬਿਊਰੋ ਰਿਪੋਰਟ): ਆਸਟਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਕੰਮ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦੇਸ਼ ਵਿੱਚ skilled workers ਦੀ ਲੋੜ ਅਜੇ ਵੀ ਕਾਫ਼ੀ ਜ਼ਿਆਦਾ ਹੈ। ਖਾਸ ਗੱਲ ਇਹ ਹੈ ਕਿ ਮੰਗ ਸਿਰਫ਼ ਡਾਕਟਰਾਂ ਅਤੇ ਨਰਸਾਂ ਤੱਕ ਸੀਮਤ ਨਹੀਂ, ਸਗੋਂ ਕਈ technical ਅਤੇ trade professions ਵਿੱਚ ਵੀ ਕਾਮਿਆਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ 2025 ਵਿੱਚ ਜਾਂਚੇ ਗਏ 1,022 ਕਿੱਤਿਆਂ ਵਿੱਚੋਂ 293 ਕਿੱਤਿਆਂ ਵਿੱਚ workers ਦੀ ਕਮੀ ਪਾਈ ਗਈ। ਹਾਲਾਂਕਿ ਇਹ ਅੰਕੜਾ 2023 ਅਤੇ 2024 ਦੇ ਮੁਕਾਬਲੇ ਘੱਟ ਹੈ, ਪਰ ਕਈ ਮਹੱਤਵਪੂਰਨ ਖੇਤਰਾਂ ਵਿੱਚ skilled professionals ਦੀ ਲੋੜ ਹਾਲੇ ਵੀ ਬਣੀ ਹੋਈ ਹੈ।
ਕਿਹੜੇ ਕੰਮਾਂ ਦੀ ਮੰਗ ਜ਼ਿਆਦਾ?
Healthcare ਤੋਂ ਇਲਾਵਾ construction ਅਤੇ technical trades ਵਿੱਚ ਵੀ ਮੌਕੇ ਬਣੇ ਹੋਏ ਹਨ। ਇਨ੍ਹਾਂ ਵਿੱਚ electricians, plumbers, carpenters, welders ਅਤੇ mechanics ਵਰਗੇ skilled workers ਸ਼ਾਮਲ ਹਨ। ਪਿਛਲੇ ਪੰਜ ਸਾਲਾਂ ਤੋਂ ਲਗਾਤਾਰ shortage ਵਾਲੇ 123 occupations ਵਿੱਚੋਂ 65 technical ਅਤੇ trade sector ਨਾਲ ਸਬੰਧਤ ਰਹੇ ਹਨ।
Healthcare sector ਵਿੱਚ doctors ਅਤੇ nurses ਦੇ ਨਾਲ mental health professionals, aged-care ਅਤੇ childcare workers, occupational therapists ਅਤੇ podiatrists ਵਰਗੇ professionals ਦੀ ਵੀ ਲੋੜ ਦੱਸੀ ਗਈ ਹੈ।
Skilled migration ਲਈ ਕੀ ਹੈ ਮੌਕਾ?
ਆਸਟਰੇਲੀਆ ਵਿੱਚ ਆਉਣ ਵਾਲੇ ਸਾਲਾਂ ਦੌਰਾਨ healthcare, education, construction ਅਤੇ technical sectors ਵਿੱਚ skilled workers ਦੀ ਮੰਗ ਜਾਰੀ ਰਹਿਣ ਦੀ ਸੰਭਾਵਨਾ ਹੈ। ਸਰਕਾਰ ਨੇ 2026-27 ਲਈ skilled migration ਦੇ ਤਹਿਤ 1,86,000 visas ਦਾ ਟੀਚਾ ਰੱਖਿਆ ਹੈ।
ਇਸ ਕਰਕੇ ਜੇਕਰ ਕਿਸੇ ਕੋਲ ਕੋਈ skilled trade, professional qualification ਜਾਂ ਤਜਰਬਾ ਹੈ ਤਾਂ ਆਸਟਰੇਲੀਆ ਵਿੱਚ ਕੰਮ ਅਤੇ migration ਨਾਲ ਜੁੜੇ ਮੌਕਿਆਂ ਨੂੰ ਸਮਝਣਾ ਉਸ ਲਈ ਫਾਇਦੇਮੰਦ ਹੋ ਸਕਦਾ ਹੈ। ਹਾਲਾਂਕਿ ਹਰ occupation ਲਈ visa eligibility, qualification ਅਤੇ ਹੋਰ requirements ਵੱਖਰੀਆਂ ਹੋ ਸਕਦੀਆਂ ਹਨ।