Click on the Edit Content button to edit/add the content.

ਬਲਾਕ ਲੋਹੀਆਂ ਖਾਸ ਦੇ ਟੈਨਿਸ ਕ੍ਰਿਕਟ ਮੁਕਾਬਲਿਆਂ ’ਚ ਨਵਾਂ ਪਿੰਡ ਦੋਨੇਵਾਲ ਦੀ ਟੀਮ ਜੇਤੂ

ਜਲੰਧਰ, 15 ਸਤੰਬਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਟੈਨਿਸ ਕ੍ਰਿਕਟ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਬਲਾਕਾਂ ਵਿਚਕਾਰ ਮੈਚ ਕਰਵਾਏ ਗਏ।

ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਪੂਰੇ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਟੈਨਿਸ ਕ੍ਰਿਕਟ ਦੇ ਪਹਿਲੇ ਫੇਜ਼ ਦੇ ਦੂਜੇ ਦਿਨ ਹੋਏ ਵੱਖ-ਵੱਖ ਬਲਾਕਾਂ ਦੇ ਮੈਚਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਲੋਹੀਆਂ ਖਾਸ ਦੇ ਟੈਨਿਸ ਕ੍ਰਿਕਟ ਮੁਕਾਬਲੇ ਵਿੱਚ ਨਵਾਂ ਪਿੰਡ ਦੋਨੇਵਾਲ ਨੇ 45 ਸਕੋਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਫਲਵਾਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲੋਹੀਆਂ ਖਾਸ ਨੇ 41 ਸਕੋਰਾਂ ਨਾਲ ਦੂਜਾ ਅਤੇ ਕੁੱਸਾ ਪਿੰਡ ਨੇ ਤੀਜਾ ਅਤੇ ਐੱਨ.ਐੱਸ.ਈ. ਸਕੂਲ, ਲੋਹੀਆਂ ਖਾਸ ਚੌਥਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਬਲਾਕ ਮਹਿਤਪੁਰ ਦੇ ਮੁਕਾਬਲਿਆਂ ਵਿੱਚ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਨੇ ਪਹਿਲਾ ਅਤੇ ਐੱਚ.ਪੀ. ਸਕੂਲ, ਸੰਗੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੈਨਿਸ ਕ੍ਰਿਕਟ ਦੇ ਦੂਜੇ ਫੇਜ਼ ਦੇ ਮੁਕਾਬਲੇ 17 ਅਤੇ 18 ਸਤੰਬਰ ਨੂੰ ਪੰਜ ਬਲਾਕਾਂ ਰੁੜਕਾ ਕਲਾਂ, ਜਲੰਧਰ ਪੂਰਬੀ, ਭੋਗਪੁਰ, ਆਦਮਪੁਰ ਅਤੇ ਫਿਲੌਰ ਵਿਖੇ ਕਰਵਾਏ ਜਾਣਗੇ।

ਜ਼ਿਕਰਯੋਗ ਹੈ ਕਿ ਟੈਨਿਸ ਕ੍ਰਿਕਟ ਨੂੰ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ਼ਾਮਲ ਕੀਤਾ ਗਿਆ ਹੈ।

Table of Contents

Scroll to Top