Click on the Edit Content button to edit/add the content.

ਟੈਨਿਸ ਕ੍ਰਿਕਟ ਫੇਜ਼-2; ਕੈਂਟ ਇਲੈਵਨ ਤੇ ਅਕਾਸ਼ ਅਕੈਡਮੀ ਦੀ ਟੀਮ ਫਾਈਨਲ ֹ’ਚ ਪੁੱਜੀ

ਜਲੰਧਰ, 17 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਅੱਜ ਜ਼ਿਲ੍ਹਾ ਜਲੰਧਰ ਦੇ ਪੰਜ ਬਲਾਕਾਂ ਰੁੜਕਾ ਕਲਾਂ, ਜਲੰਧਰ ਪੂਰਬੀ, ਭੋਗਪੁਰ, ਆਦਮਪੁਰ ਅਤੇ ਫਿਲੌਰ ਵਿਖੇ ਟੈਨਿਸ ਕ੍ਰਿਕਟ ਦੇ ਪਹਿਲੇ ਦਿਨ ਦੇ ਮੈਚ ਸ਼ੁਰੂ ਕਰਵਾਏ ਗਏ।

ਇਹ ਖੇਡ ਮੁਕਾਬਲੇ ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਕਰਵਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਟੈਨਿਸ ਕ੍ਰਿਕਟ ਫੇਜ਼-2 ਦੇ ਪਹਿਲੇ ਦਿਨ ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਜਲੰਧਰ ਪੂਰਬੀ ਦੇ ਮੁਕਾਬਲਿਆਂ ਵਿੱਚ ਕੈਂਟ ਇਲੈਵਨ ਦੀ ਟੀਮ ਨੇ ਪੁਲਿਸ ਡੀ.ਏ.ਵੀ. ਦੀ ਟੀਮ ਨੂੰ ਸੈਮੀਫਾਈਨਲ ਵਿੱਚ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਸੇ ਤਰ੍ਹਾਂ ਅਕਾਸ਼ ਅਕੈਡਮੀ ਦੀ ਟੀਮ ਨੇ ਸੀਨੀਅਰ ਮਾਡਲ ਸਕੂਲ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ।

ਬਲਾਕ ਫਿਲੌਰ ਦੇ ਮੁਕਾਬਲੇ ਵਿੱਚ ਬੁੰਡਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਬੜਾ ਪਿੰਡ ਦੀ ਟੀਮ ਦੂਜੇ ਸਥਾਨ ’ਤੇ ਰਹੀ।

ਬਲਾਕ ਰੁੜਕਾ ਕਲਾਂ ਦੇ ਮੁਕਾਬਲੇ ਵਿੱਚ ਵਾਈ.ਐੱਸ.ਸੀ. ਦੀ ਟੀਮ ਨੇ ਬੁੰਡਾਲਾ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਪਿੰਡ ਪਾਸਲਾ ਦੀ ਟੀਮ ਨੇ ਐੱਸ.ਟੀ.ਐੱਸ. ਸਕੂਲ ਰਾਜਗੋਮਾਲ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਪਿੰਡ ਗੜਾ ਦੀ ਟੀਮ ਇੰਦਰਾ ਕਲਾਂ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ।

ਬਲਾਕ ਰੁੜਕਾ ਕਲਾਂ ਵਿਖੇ ਹੋਏ ਮੁਕਾਬਲਿਆਂ ਦੌਰਾਨ ‘ਆਪ’ ਆਗੂ ਹਰਜੋਤ ਕੌਰ ਲੋਟੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

Table of Contents

Scroll to Top