ਜਲੰਧਰ, 28 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ- 2026 ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ ਤਹਿਤ ਵੱਖ-ਵੱਖ ਵਰਗਾਂ ਦੇ ਕੁਆਰਟਰ ਫਾਈਨਲ ਅਤੇ ਪ੍ਰੀ-ਕੁਆਰਟਰ ਫਾਈਨਲ ਮੈਚ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੇ ਅੰਡਰ-21 ਤੋਂ 30 ਵਰਗ: ਕੁਆਰਟਰ ਫਾਈਨਲ ਮੈਚ ਵਿੱਚ ਰਿਸ਼ਾਂਤ ਸਿੱਧੂ ਨੇ ਸਚਿਨ ਕੁਮਾਰ ਨੂੰ 15-2, 15-4 ਨਾਲ ਹਰਾਇਆ।
ਲੜਕੇ ਸਿੰਗਲ ਅੰਡਰ-21: ਕੁਆਰਟਰ ਫਾਈਨਲ ਮੈਚ ਵਿੱਚ ਅਨੀਸ਼ ਭਾਰਦਵਾਜ ਨੇ ਆਦਿਲ ਗੋਇਲ ਨੂੰ 15-3, 15-5 ਨਾਲ ਹਰਾਇਆ।
ਲੜਕੇ ਸਿੰਗਲ ਅੰਡਰ-21: ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਮ੍ਰਿਦੁਲ ਝਾਅ ਨੇ ਅਨਿਰੁਧ ਗਲੋਤਰਾ ਨੂੰ 15-3, 15-8 ਨਾਲ ਹਰਾਇਆ।
ਲੜਕੇ ਸਿੰਗਲ ਅੰਡਰ-17: ਕੁਆਰਟਰ ਫਾਈਨਲ ਮੈਚ ਵਿੱਚ ਵਿਰੇਨ ਸੇਠ ਨੇ ਪੁਨੀਤ ਨੂੰ 15-7, 15-8 ਨਾਲ ਹਰਾਇਆ।
ਲੜਕੀਆਂ ਸਿੰਗਲ ਅੰਡਰ-17: ਕੁਆਰਟਰ ਫਾਈਨਲ ਮੈਚ ਵਿੱਚ ਸਿਮਰਪ੍ਰੀਤ ਨੇ ਮਨਸੀਰਤ ਨੂੰ 15-3, 15-2 ਨਾਲ ਹਰਾਇਆ।
ਇਸੇ ਤਰ੍ਹਾਂ ਲੜਕੀਆਂ ਸਿੰਗਲ ਅੰਡਰ-17 ਦੇ ਇੱਕ ਹੋਰ ਕੁਆਰਟਰ ਫਾਈਨਲ ਮੈਚ ਵਿੱਚ ਸ਼ਿਵਾਲੀ ਸ਼ਰਮਾ ਨੇ ਤੇਜ਼ਲ ਨੂੰ 15-7, 15-2 ਨਾਲ ਹਰਾਇਆ।
ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।