ਜਲੰਧਰ, 2 ਅਕਤੂਬਰ : ਸਵੱਛਤਾ ਹੀ ਸੇਵਾ-2026 ਮੁਹਿੰਮ ਤਹਿਤ ਨੌਜਵਾਨ ਨਾਗਰਿਕਾਂ ਵਿੱਚ ਸਾਫ਼-ਸੁਥਰੇ ਵਾਤਾਵਰਣ ਸਬੰਧੀ ਚੇਤਨਾ ਪੈਦਾ ਕਰਨ ਲਈ ਜ਼ਿਲ੍ਹਾ ਜਲੰਧਰ ਦੇ ਪਿੰਡ ਰੁੜਕਾ ਕਲਾਂ ਵਿਖੇ ‘ਸਵੱਛਤਾ ਗਿਆਨ ਯਾਤਰਾ’ ਕਰਵਾਈ ਗਈ।

ਯੂਥ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸਹਿ-ਸਿੱਖਿਆ ਸਕੂਲ ਤੋਂ ਵਿਦਿਆਰਥੀਆਂ ਦੀ ਇਕੱਠਿਆਂ ਜਾਗਰੂਕਤਾ ਰੈਲੀ ਲਿਆਂਦੀ ਗਈ। ਰੈਲੀ ਦੌਰਾਨ ਵਿਦਿਆਰਥੀਆਂ ਵਲੋਂ ਪਿੰਡ ਪੱਧਰ ਤੇ ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੂੜਾ ਪ੍ਰਬੰਧਨ ਦੀ ਪ੍ਰਕਿਰਿਆ ਸਹੂਲਤਾਂ ਬਾਰੇ ਦੌਰਾ ਕੀਤਾ ਗਿਆ। ਇਸ ਮੌਕੇ ਅਧਿਕਾਰੀਆ ਵਲੋਂ ਸਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਸਬੰਧੀ ਮਕੈਨਿਕਲ ਵਿਧੀ, ਕੂੜਾ ਵੱਖਰਾ ਕਰਨ ਦੇ ਸਾਧਨਾਂ, ਗਿੱਲੇ ਅਤੇ ਸੁੱਕੇ ਕੂੜੇ ਤੋਂ ਖਾਦ ਬਣਾਉਣ, ਰੀਸਾਈਕਲਿੰਗ ਪ੍ਰੋਟੋਕਾਲ, ਸੁਰੱਖਿਅਤ ਨਿਪਟਾਰਾ ਵਿਧੀਆਂ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਲਈ ਗੰਦੇ ਪਾਣੀ ਦੀ ਸੁਚੱਜੇ ਨਿਪਟਾਰੇ ਬਾਰੇ ਜਾਣੂੰ ਕਰਵਾਇਆ ਗਿਆ।

ਇਸ ਗੱਲਬਾਤ ਦੇ ਸੈਸ਼ਨ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਪ੍ਰਦੂਸ਼ਣ ਤੇ ਇੱਧਰ-ਉੱਧਰ ਕੂੜਾ ਸੁੱਟਣ ਦੇ ਨੁਕਸਾਨ ਬਾਰੇ ਜਾਣੂੰ ਕਰਵਾਉਂਦਿਆਂ ਰੋਜ਼ਾਨਾ ਸਾਫ਼-ਸਫ਼ਾਈ ਦੀਆਂ ਆਦਤਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਸਵੱਛਤਾ ਰਾਜਦੂਤ ਬਣਕੇ ਕੂੜੇ ਨੂੰ ਵੱਖਰਾ ਕਰਨ ਅਤੇ ਆਪਣੇ ਪਰਿਵਾਰਾਂ ਤੇ ਗੁਆਂਢੀਆਂ ਨੂੰ ਵਾਤਾਵਰਣ ਨੂੰ ਸਾਫ਼-ਸੁਥਰਾ ਤੇ ਸਵੱਛ ਰੱਖਣ ਲਈ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਸੇਵਿਆ ਸ਼ਰਮਾ, ਸੀ.ਡੀ.ਐਸ.(ਸੈਨੀਟੇਸ਼ਨ) ਗਗਨਦੀਪ ਸਿੰਘ ਵਾਲੀਆ, ਏ.ਐਸ.ਡੀ.ਓ., ਡੀ.ਡਬਲਿਊ.ਐਸ.ਐਸ. ਜਲੰਧਰ ਅਤੇ ਯੂਥ ਫੁੱਟਬਾਲ ਕਲੱਬ ਤੋਂ ਜਸਪ੍ਰੀਤ ਕੌਰ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਤੇ ਅਧਿਆਪਕ ਵੀ ਮੌਜੂਦ ਸਨ। ਸਮਾਗਮ ਦੌਰਾਨ ਸੈਨੀਟੇਸ਼ਨ ਅਭਿਆਸਾਂ ਵਿੱਚ ਨੌਜਵਾਨਾਂ ਦੇ ਵਿਵਹਾਰ ਵਿੱਚ ਆਈ ਤਬਦੀਲੀ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
