ਹੋਸ਼ਿਆਰਪੁਰ (ਸੋਨੂੰ ਥਾਪਰ) – ਮਾਨਯੋਗ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਸ ਮੁਹਿੰਮ ਤਹਿਤ ਸ੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ 51 ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੋਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਕਰਦੇ ਹੋਏ ਮਿਤੀ 16-12-23 51 ਗੁਰਦੀਪ ਸਿੰਘ 536/ਜੇ.ਆਰ ਸਮੇਤ ਸਾਥੀ ਕਰਮਚਾਰੀਆ ਨਾਲ ਬਰਾਏ ਕਰਨੇ ਗਸ਼ਤ ਸੈਕੀ ਪੁਰਸਾਂ ਦੀ ਤਲਾਸ ਦੇ ਸਬੰਧ ਵਿਚ ਮੇਹਟੀਆਣਾ ਤੋਂ ਡਵਿਧਾ ਅਹਿਰਾਣਾ ਨੂੰ ਜਾ ਰਹੇ ਸੀ । ਜਦੋਂ ਪੁਲਿਸ ਪਾਰਟੀ ਡਵਿਡਾ ਅਹਿਰਾਣਾ ਤੇ ਬੇੜਾ ਪਿੱਛੇ ਹੀ ਸੀ ਤਾਂ ਸੜਕ ਤੇ ਇੱਕ ਮੋਨਾ ਨੌਜਵਾਨ ਵਿਅਕਤੀ ਜੇ ਪੈਦਲ ਡਵਿੰਡਾ ਅਹਿਰਾਣਾ ਤੋਂ ਪਿੰਡ ਮੇਹਟੀਆਣਾ ਤਰਫ ਨੂੰ ਆ ਰਿਹਾ ਸੀ । ਜੇ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਵੱਲ ਨੂੰ ਕਾਹਲੀ ਨਾਲ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਨੇ ਆਪਣੇ ਸੱਜੇ ਹੱਥ ਵਿਚ ਫੜੇ ਕਾਲੇ ਰੰਗ ਦੇ ਵਜਨਦਾਰ ਮੰਮੀ ਲਫਾਫੇ ਨੂੰ ਸੜਰ ਦੇ ਖੱਬੇ ਪਾਸੇ ਨੂੰ ਸੁੱਟ ਦਿੱਤਾ । ਐਸ.ਆਈ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਜਿਨਾ ਨੇ ਆਪਣਾ ਨਾਮ ਜੋਗਿੰਦਰ ਸਿੰਘ ਉਰਫ ਮੱਟੂ ਪੁੱਤਰ ਲੇਟ ਮੱਖਣ ਵਾਸੀ ਪਿੰਡ ਭੁੰਗਰਨੀ ਥਾਣਾ ਮੇਹਟੀਆਣਾ ਦੱਸਿਆ। ਮੋਮੀ ਲਿਫਾਫਾ ਦੀ ਤਲਾਸ਼ੀ ਕਰਨ ਤੇ 72 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਮੁਕੱਦਮਾ ਨੰਬਰ 125 ਮਿਤੀ 16-12-23 ਅ. ਧ. 22-61-85 ਐਨ. ਡੀ. ਪੀ.ਐਸ.ਐਕਟ ਥਾਣਾ ਮੋਹਟੀਆਣਾ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀ ਪਾਸੇ ਪੁੱਛ-ਗਿੱਛ ਜਾਰੀ ਹੈ ।

















































