ਨਸ਼ੀਲੀ ਵਸਤੂਆਂ ਦੀ ਸਮਗਲਿੰਗ ਕਰਨ ਵਾਲੇ ਹੁਸ਼ਿਆਰਪੁਰ ਪੁਲਿਸ ਨੇ ਕੀਤੇ ਗ੍ਰਿਫਤਾਰ

ਹੁਸ਼ਿਆਰਪੁਰ (ਸ਼ੋਨੂੰ ਥਾਪਰ) – ਮਾਨਯੋਗ ਸ਼੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਸ੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ SI ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਕਰਦੇ ਹੋਏ ਮਿਤੀ 25-11-23 51 ਗੁਰਦੀਪ ਸਿੰਘ 536/ਜੇ.ਆਰ ਨੂੰ ਦੌਰਾਨੇ ਚੈਕਿੰਗ ਸੁਖਜੀਤ ਸਿੰਘ ਉਰਫ ਸੁੱਖਾ ਪੁੱਤਰ ਤਰਸੇਮ ਸਿੰਘ ਤੇ ਦੁਸਰੇ ਵਿਅਕਤੀ ਇੰਦਰਜੀਤ ਸਿੰਘ ਉਰਫ ਕਾਕਾ ਪੁਤਰ ਨਿਰਮਲ ਸਿੰਘ ਵਾਸੀਆਨ ਪਿੰਡ ਬਡਲਾ ਥਾਣਾ ਮੋਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਸੁਖਜੀਤ ਸਿੰਘ ਉਰਫ ਸੁਖਾ ਪਾਸੋਂ 80 ਗ੍ਰਾਮ ਨਸ਼ੀਲਾ ਪਦਰਾਥ ਤੇ ਇੰਦਰਜੀਤ ਸਿੰਘ ਉਰਫ ਕਾਕਾ ਪਾਸੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਜਿਸ ਤੇ ਮੁੱਕਦਮਾ ਨੰਬਰ 118 ਮਿਤੀ 25-11-23 ਅ.ਧ. 22-61-85 ਐਨ. ਡੀ. ਪੀ.ਐਸ.ਐਕਟ ਥਾਣਾ ਮੇਹਟੀਆਣਾ ਦਰਜ ਰਜਿਸਟਰ ਕੀਤਾ ਗਿਆ ਸੀ। ਦੋਸ਼ੀਆਂ ਦੀ ਪੁੱਛ-ਗਿੱਛ ਦੋਰਾਨ ਇੰਨਸਾਫ ਕੀਤਾ ਗਿਆ ਸੀ ਕਿ ਉਹ ਇਹ ਨਸ਼ੀਲਾ ਪਦਾਰਥ ਚੇਤਨ ਸ਼ਰਮਾਂ ਪੁਤਰ ਨਰਿੰਦਰ ਸ਼ਰਮਾਂ ਵਾਸੀ ਮੁਹੱਲਾ ਕੋਟਲਾ ਗੋਸਪੁਰ ਮਾਉਟ ਵਿਉ ਕਲੋਨੀ ਹੁਸ਼ਿ: ਪਾਸੋਂ ਖਰੀਦ ਕੀਤਾ ਸੀ । ਜਿਸ ਤੇ ਮੁਕੱਦਮਾ ਵਿਚ ਦੋਸੀ ਚੇਤਨ ਸ਼ਰਮਾਂ ਉਕਤ ਨੂੰ 29 NDPS Act ਵਿਚ ਨਾਮਜੱਦ ਕੀਤਾ ਗਿਆ ਹੈ ।ਦੋਰਾਨੇ ਤਫਤੀਸ਼ ਮਿਤੀ 18-12-2023 ਨੂੰ ਦੋਸੀ ਚੇਤਨ ਸ਼ਰਮਾਂ ਪੁਤਰ ਨਰਿੰਦਰ ਸ਼ਰਮਾਂ ਵਾਸੀ ਮੁਹੱਲਾ ਕੋਟਲਾ ਗੋਸਪੁਰ ਮਾਉਟ ਵਿਉ ਕਲੋਨੀ ਹੁਸ਼ਿ: ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੋਸੀ ਪਾਸੋਂ ਹੋਰ ਪੁੱਛ-ਗਿਛ ਕੀਤੀ ਜਾ ਰਹੀ ਹੈ ।

Leave a Comment

Your email address will not be published. Required fields are marked *

Scroll to Top