ਹੁਸ਼ਿਆਰਪੁਰ ( ਸ਼ੌਨੂੰ ਥਾਪਰ) – ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਂਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਚੋਰੀ ਕਰਨ ਵਾਲੇ ਦੋਸ਼ੀਆਨ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਚੋਰੀਆ ਕਰਨ ਵਾਲੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਦੋਰਾਨ ਮਿਤੀ 15-12-2023 ਨੂੰ ASI ਨਾਮਦੇਵ 752/ਹੁਸ਼ਿ: ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਦੋਰਾਨੇ ਨਾਕਾਬੰਦੀ ਮੁਕਦਮਾ ਨੰਬਰ 413 ਮਿਤੀ 14-12-2023 ਜੇਰ ਧਾਰਾ 379,511 ਭ.ਦ ਥਾਣਾ ਟਾਂਡਾ ਦੇ ਦੋਸ਼ੀ ਅਮਰਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੋਟਯੋਗਰਾਜ ਥਾਣਾ ਕਾਨੂਵਾਲ ਜਿਲਾ ਗੁਰਦਾਸਪੁਰ ਨੂੰ ਨਜਦੀਕ ਬਸਤੀ ਬਾਜੀਗਰ ਤੋਂ ਚੋਰੀ ਦੇ ਮੋਟਰਸਾਇਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਦੋਰਾਨੇ ਪੁੱਛ ਗਿੱਛ 4 ਚੋਰੀ ਦੇ ਮੋਟਰਸਾਇਕਲ ਹੋਰ ਬ੍ਰਾਮਦ ਕੀਤੇ ਗਏ। ਜੋ ਇਹ ਮੋਟਰਸਾਈਕਲ ਦੋਸ਼ੀ ਉੱਕਤ ਵੱਲੋਂ ਵੱਖ ਵੱਖ ਜਗ੍ਹਾਂ ਤੋਂ ਚੋਰੀ ਕੀਤੇ ਜਿਹਨਾਂ ਵਿੱਚੋਂ 1 ਮੋਟਰਸਾਈਕਲ ਵੇਵਜ ਹਸਪਤਾਲ ਨਜਦੀਕ ਤੋਂ, 1 ਮੋਟਰਸਾਈਕਲ ਨਜਦੀਕ ਹੁਸ਼ਿਆਰਪੁਰ ਚੂੰਗੀ ਦਸੂਹਾ, 2 ਮੋਟਰਸਾਈਕਲ ਸ਼੍ਰੀ ਹਰਗੋਬਿੰਦਪੁਰ ਤੋ 1 ਮੋਟਰਸਾਈਕਲ ਗੁਰਦਸਾਪੁਰ ਤੋ ਚੋਰੀ ਕੀਤੇ ਸਨ । ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਡ ਲੈ ਕੇ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

















































