ਜਲੰਧਰ- ਅੱਜ ਮਿਤੀ 22/12/2023 ਨੂੰ ਡੀਆਈਜੀ ਰਾਕੇਸ਼ ਰਾਉ ਗਰੁੱਪ ਸੈਟਰ ਜਲੰਧਰ ਸੀ.ਆਰ.ਪੀ.ਐਫ.ਦੇ ਹੁਕਮਾਂ ਅਨੁਸਾਰ ਪੈਨਸ਼ਨ ਅਦਾਲਤ ਲਗਾਈ। ਪੈਨਸ਼ਨ ਅਦਾਲਤ ਵਿੱਚ ਸ਼ਹੀਦ ਪਰਿਵਾਰਾਂ, ਐਕਸਮੈਨਸ ਅਤੇ ਸਾਧਾਰਣ ਮੌਤ ਵਾਲੀਆਂ ਵਿਧਵਾਵਾਂ ਨੇ ਵੀ ਹਿੱਸਾ ਲਿਆ। ਗਰੁੱਪ ਸੈਟਰ ਦੇ ਮਿਨੀਸਟਰੀ ਸਟਾਫ਼ ਵੱਲੋਂ ਮੌਕੇ ਤੇ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ।

ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਗਰੁੱਪ ਸੈਟਰ ਦੇ ਡਿਪਟੀ ਕਮਾਂਡਰ ਦਿਨੇਸ਼ ਪਾਲ ਸਿੰਘ ਨੇ ਸਾਰਿਆਂ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੇ ਦੁੱਖ ਤਕਲੀਫ਼ ਪੁੱਛੇ ਅਤੇ ਸਾਰਿਆਂ ਦੀਆਂ ਸਮੱਸਿਆਵਾਂ ਡੀਆਈਜੀ ਸਰ ਤੱਕ ਪਹੁੰਚਾਈਆਂ ਗਈਆਂ। ਡੀਆਈਜੀ ਸਰ ਵੱਲੋਂ ਸਾਰਿਆਂ ਪਰਿਵਾਰਾਂ ਨੂੰ ਮਿਲ ਕੇ ਭਰੋਸਾ ਦਿੱਤਾ ਗਿਆ। ਹਰ ਪਰਿਵਾਰ ਨੂੰ ਆਪਣੇ ਬੱਚਿਆਂ ਪ੍ਰਤੀ ਭਰਤੀ ਦੀਆਂ ਅਸਾਮੀਆਂ ਬਾਰੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਅਤੇ ਪੂਰਨ ਭਰੋਸਾ ਦਿੱਤਾ ਕਿ ਹਰ ਪਰਿਵਾਰ ਦਾ ਧਿਆਨ ਰੱਖਣਾ ਮੇਰਾ ਫ਼ਰਜ਼ ਹੈ। ਐਕਸਮੈਨਸ ਨੂੰ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਲਿਕਰ ਬਹੁਤ ਜਲਦੀ ਦਿੱਤੀ ਜਾਵੇਗੀ।

ਇਸ ਮੌਕੇ ਤੇ ਕੁਲਦੀਪ ਸਿੰਘ ਕਾਲਰਾ, ਤਰਸੇਮ ਸਿੰਘ ਡਰੋਲੀ, ਓ ਸੀ ਹੈਡਕੁਆਰਟਰ ਤੇ ਬੀਐਚਐਮ ਗਰੁੱਪ ਸੈਟਰ ਜਲੰਧਰ ਨੇ ਸਾਰੇ ਆਏ ਹੋਏ ਪਰਿਵਾਰਾਂ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਹੋਇਆ ਸੀ। ਗਰੁੱਪ ਸੈਟਰ ਦੇ ਡੀਆਈਜੀ ਰਾਕੇਸ਼ ਰਾਉ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਆਏ ਹੋਏ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ। ਗਰੁੱਪ ਸੈਟਰ ਵੱਲੋਂ ਚਾਹ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।


















































