ਟਾਂਡਾ ਪੁਲਿਸ ਵਲੋਂ ਕਾਰ ਖੋਹ ਮਾਮਲੇ ਵਿਚ ਇਕ ਦੋਸ਼ੀ ਗ੍ਰਿਫਤਾਰ

ਹੋਸ਼ਿਆਰਪੁਰ (ਸੋਨੂੰ ਥਾਪਰ) – ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਂਦਰ ਲਾਂਬਾ IPS ਨੇ ਦੱਸਿਆ ਕਿ ਜਿਲੇ ਅੰਦਰ ਮਾੜੇ ਅੰਨਸਰਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ SP/INV ਹੁਸ਼ਿਆਰਪੁਰ, ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅੰਨਸਰਾ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਦੌਰਾਨ ਮਿਤੀ 22-12-2023 ਨੂੰ ASI ਦਰਸ਼ਨ ਸਿੰਘ 836/ਹੁਸ਼ਿ: ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾ ਨੰਬਰ 254 ਮਿਤੀ 24-09-2022 ਜੇਰ ਧਾਰਾ 379-ਬੀ, 482,149 IPC, 25-54-59 Arms ACT ਥਾਣਾ ਟਾਡਾ ਦਾ ਦੋਸ਼ੀ ਸੁਰਿੰਦਰ ਸਿੰਘ ਉਰਫ ਸਨੀ ਪੁੱਤਰ ਨਿਰਮਲ ਸਿੰਘ ਵਾਸੀ ਬਨੀਕੇ ਥਾਣਾ ਲੋਪੋਕੇ ਜਿਲਾ ਅਮ੍ਰਿਤਸਰ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸੁਰਿੰਦਰ ਸਿੰਘ ਉੱਕਤ ਅਤੇ ਇਸ ਦੇ ਸਾਥੀਆ ਵਲੋਂ ਮਿਤੀ 23-09-2022 ਨੂੰ ਵਕਤ ਕਰੀਬ 10:30 ਸ਼ਾਮ ਨੂੰ ਧਰੁਵ ਗਰੋਵਰ ਵਾਸੀ ਨਵੀ ਦਿੱਲੀ ਜੋ ਆਪਣੇ ਪਰਿਵਾਰ ਸਮੇਤ ਡਲਹੋਜੀ ਵੱਲ ਨੂੰ ਜਾ ਰਹੇ ਸੀ, ਤਾ ਨਜਦੀਕ ਮੁਣਕਾ ਗੱਡੀ ਰੋਕ ਕੇ ਦੋਸ਼ੀ ਉੱਕਤ ਨੇ ਆਪਣੇ ਸਾਥੀਆ ਨਾਲ ਮਿਲ ਕੇ ਕਾਰ ਮਾਰਕਾ ਸਿਆਜ ਖੋਹ ਕੀਤੀ ਸੀ। ਜਿਸ ਤੇ ਮੁਕਦਮਾ ਦਰਜ ਕਰਕੇ ਇਸ ਦੇ ਅੱਠ ਸਾਥੀਆ ਨੂੰ ਪਹਿਲਾ ਦੌਰਾਨੇ ਤਫਤੀਸ਼ ਗ੍ਰਿਫਤਾਰ ਕੀਤਾ ਗਿਆ ਸੀ, ਖੋਹ ਕੀਤੀ ਕਾਰ ਇਸ ਦੇ ਸਾਥੀਆ ਪਾਸੋਂ ਬ੍ਰਾਮਦ ਹੋ ਚੁੱਕੀ ਹੈ। ਦੋਸ਼ੀ ਸੁਰਿੰਦਰ ਸਿੰਘ ਉੱਕਤ ਨੂੰ ਪੇਸ਼ ਅਦਾਲਤ ਕਰਕੇ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top