ਹੁਸ਼ਿਆਰਪੁਰ ਦੇ ਸਪੈਸ਼ਲ ਮੁਹਿੰਮ ਸਦਕੇ ਪਿਕਅੱਪ ਚੋਰੀ ਕਰਨ ਵਾਲੇ ਹੋਏ ਗ੍ਰਿਫਤਾਰ

ਹੁਸ਼ਿਆਰਪੁਰ- ਮਾਨਯੋਗ ਐਸ.ਐਸ.ਪੀ ਸਾਹਿਬ ਸ਼੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆ ਲੁਟਾਂ, ਖੋਹਾਂ, ਠੱਗੀਆਂ ਅਤੇ ਚੋਰੀ ਦੀਆ ਵਾਰਦਾਤਾ ਨੂੰ ਠੱਲ ਪਾਉਣ ਲਈ ਚਲਾਈ ਸ਼ਪੈਸ਼ਲ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ ਸਬ-ਡਵੀਜਨ ਟਾਂਡਾ ਦੀਆ ਹਦਾਇਤਾਂ ਮੁਤਾਬਿਕ ਐਸ.ਆਈ. ਪ੍ਰਵਿੰਦਰ ਸਿੰਘ ਵਧੀਕ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਯੋਗ ਅਗਵਾਈ ਹੇਠ ਗੜ੍ਹਦੀਵਾਲਾ ਪੁਲਿਸ ਵੱਲੋ ਮੁਕੱਦਮਾ ਨੰਬਰ 109 ਮਿਤੀ 09.11.2023 ਅ:ਧ 379-ਬੀ, 34 ਭ:ਦ:ਸ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਲੋੜੀਦੇਂ ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਲੇਟ ਅਜੈਬ ਸਿੰਘ ਵਾਸੀ ਲੱਲੇ ਥਾਣਾ ਤਲਵੰਡੀ ਭਾਈ ਹਾਲ ਵਾਸੀ ਮਲਸੀਆ ਕਲਾਂ ਥਾਣਾ ਸਦਰ ਜੀਰਾ, ਜਿਲ੍ਹਾ ਫਿਰੋਜਪੁਰ ਅਤੇ ਹਰਮਨਪ੍ਰੀਤ ਪੁੱਤਰ ਲਖਵੀਰ ਸਿੰਘ ਵਾਸੀ ਚੂਸੇਵਾਲ ਥਾਣਾ ਸਦਰ ਪੱਟੀ ਜਿਲ੍ਹਾ ਤਰਨਤਾਰਨ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਪੈਟਰੋਲ ਪੰਪ ਗੋਂਦਪੁਰ ਥਾਣਾ ਗੜਦੀਵਾਲਾ ਨਜ਼ਦੀਕ ਗੱਡੀ ਮਹਿੰਦਰਾ ਪਿੱਕਅੱਪ ਨੰਬਰੀ HP-73 A-1238 ਖੋਹ ਕੀਤੀ ਸੀ, ਜਿਹਨ੍ਹਾ ਦੀ ਪੁਲਿਸ ਨੂੰ ਭਾਲ ਸੀ। ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਲੇਟ ਅਜੈਬ ਸਿੰਘ ਵਾਸੀ ਲੱਲੇ ਥਾਣਾ ਤਲਵੰਡੀ ਭਾਈ ਹਾਲ ਵਾਸੀ ਮਲਸੀਆ ਕਲਾਂ ਥਾਣਾ ਸਦਰ ਜੀਰਾ ਜਿਲ੍ਹਾ ਫਿਰੋਜਪੁਰ ਅਤੇ ਹਰਮਨਪ੍ਰੀਤ ਪੁੱਤਰ ਲਖਵੀਰ ਸਿੰਘ ਵਾਸੀ ਚੂਸੇਵਾਲ ਥਾਣਾ ਸਦਰ ਪੱਟੀ ਜਿਲ੍ਹਾ ਤਰਨਤਾਰਨ ਨੂੰ ਮਿਤੀ 22.12.2023 ਨੂੰ ਗ੍ਰਿਫਤਾਰ ਕਰਕੇ ਦੋਸ਼ੀਆਨ ਦੀ ਨਿਸ਼ਾਨਦੇਹੀ ਪਰ ਖੋਹੀ ਹੋਈ ਗੱਡੀ ਮਹਿੰਦਰਾ ਪਿੱਕਅੱਪ ਨੰਬਰੀ HP-73 A-1238 ਬ੍ਰਾਮਦ ਕਰ ਲਈ ਗਈ ਹੈ, ਜੋ ਉਕਤ ਦੋਨੋ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top