ਇਸ ਸ਼ਖਸ ਨੂੰ 1993 ਬਰਖਾਸਤ ਹੋਣ ਤੋਂ ਬਾਅਦ ਹੁਣ ਤੱਕ ਦੀ ਮਿਲੇਗੀ ਤਨਖਾਹ ਅਤੇ ਪੈਨਸ਼ਨ, ਕੋਰਟ ਕੀਤੇ ਹੁਕਮ ਜਾਰੀ

ਭਾਰਤੀ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ 1993 ਵਿੱਚ ਪੰਜਾਬ ਸਰਕਾਰ ਵਿੱਚ ਨੌਕਰੀ ਕਰਦੇ ਹੋਏ ਬਰਖਾਸਤ ਕੀਤੇ ਗਏ ਅਧਿਕਾਰੀ ਦੀ 30 ਸਾਲਾਂ ਦੀ ਕਾਨੂੰਨੀ ਲੜਾਈ ਆਖਿਰਕਾਰ ਸਮਾਪਤ ਹੋ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਦਈ ਨੂੰ ਬਰਖਾਸਤ ਕਰਨ ਦੇ 1993 ਦੇ ਫੈਸਲੇ ਨੂੰ ਗੈਰ-ਕਾਨੂੰਨੀ ਦੱਸਦਿਆਂ ਰੱਦ ਕਰ ਦਿੱਤਾ। ਉਸ ਨੂੰ ਉਸੇ ਦਿਨ ਤੋਂ ਸੇਵਾ ਵਿੱਚ ਸ਼ਾਮਲ ਹੋਣ, 2003 ਵਿੱਚ ਸੇਵਾਮੁਕਤੀ ਦੀ ਉਮਰ ਤੱਕ ਪਹੁੰਚਣ ਤੱਕ ਤਨਖਾਹ ਅਤੇ ਹੋਰ ਲਾਭਾਂ ਦਾ ਭੁਗਤਾਨ ਕਰਨ ਅਤੇ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਲਾਭ ਦੇਣ ਦਾ ਆਦੇਸ਼ ਦਿੱਤਾ ਗਿਆ ਹੈ।

ਸੰਗਰੂਰ ਦੇ ਇੱਕ ਵਸਨੀਕ ਨੇ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਅਰਜ਼ੀ ਦਾਇਰ ਕਰਦੇ ਹੋਏ ਸੰਗਰੂਰ ਦੇ ਰਹਿਣ ਵਾਲੇ ਰਾਮੇਸ਼ਵਰ ਦਾਸ ਨੇ ਦੱਸਿਆ ਕਿ ਉਹ 30 ਨਵੰਬਰ, 1962 ਤੋਂ 26 ਮਈ, 1970 ਤੱਕ ਭਾਰਤੀ ਫੌਜ ਵਿੱਚ ਰਿਹਾ। ਫਿਰ ਉਹ 1974 ਵਿੱਚ ਪੰਜਾਬ ਸਰਕਾਰ ਦੇ ਖੁਰਾਕ ਤੇ ਸਪਲਾਈ ਵਿਭਾਗ ਵਿੱਚ ਭਰਤੀ ਹੋਇਆ। ਹੁਣ ਪੰਜਾਬ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ, ਲਹਿਰਾਗਾਗਾ, ਸੰਗਰੂਰ ਵਿੱਚ ਇੰਸਪੈਕਟਰ ਦੀ ਪੋਸਟ ਦਿੱਤੀ ਗਈ ਹੈ ।

Leave a Comment

Your email address will not be published. Required fields are marked *

Scroll to Top