ਪਿੰਡ ਮਦਾਰ ਜਿਲਾ ਜਲੰਧਰ ਚਰਚ ਵਿਖੇ ਕਿ੍ਸਮੀਸ ਡੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਜੰਡੂ ਸਿੰਘਾ 25ਦਸੰਬਰ (ਪਰਮਜੀਤ ਸਾਬੀ)- ਪਿੰਡ ਮਦਾਰ ਜਿਲਾ ਜਲੰਧਰ ਕਰਾਇਸ ਚਰਚ ਵਿਖੇ ਕਮੇਟੀ ਪ੍ਰਧਾਨ ਯੂਨਸ ਮਸੀਹ ਅਲੈਡਰ ਵਿਕਰਮ ਸੈਕਟਰੀ ਸ਼ਸੀ ਪਾਲ,ਕੈਸ਼ੀਅਰ ਨਥੈਲੀਅਨ, ਸਮੂਹ ਕਮੇਟੀ ਅਤੇ ਪਿੰਡ ਮਦਾਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਿ੍ਸਮੀਸ ਡੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸ ਮੌਕੇ ਮੁੱਖ ਪ੍ਰਚਾਰਕ ਪਾਸਟਰ ਐਬਟ ਮਸੀਹ ਨੇ ਪ੍ਰਭੂ ਯਿਸੂ ਮਸੀਹ ਦੇ ਪ੍ਰਬਚਨਾ ਨਾਲ ਸੰਗਤ ਨੂੰ ਨਿਹਾਲ ਕੀਤਾ ਅਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਗਿਫਟ ਵੀ ਦਿੱਤੇ ਗਏ ਅਤੇ ਇਸ ਮੌਕੇ ਮੁੱਖ ਮਹਿਮਾਨ ਸ. ਕੈਬਨਿਟ ਮੰਤਰੀ ਬਲਕਾਰ ਸਿੰਘ ਲੋਕ ਬੋਡੀ ਕੈਬਨਿਟ ਮੰਤਰੀ ਦੀ ਪਤਨੀ ਹਰਪ੍ਰੀਤ ਕੌਰ ਉਚੇਚੇ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਚਰਚ ਲਈ ਸ਼ੁਭਕਾਜ ਅਤੇ ਚਰਚ ਦੀ ਉਸਾਰੀ ਲਈ ਦੋ ਲੱਖ ਰੁਪਏ ਦੀ ਸੇਵਾ ਕੀਤੀ। ਇਸ ਮੌਕੇ ਕਮੇਟੀ ਮੈਂਬਰ ਰਵੀ ਅਤੇ ਵਿਲਸਨ,ਸਈਅਨ ਮਸੀਹ, ਰੋਕੀ ਜਤਿੰਦਰ ਮੈਡਮ ਰਿਮਾ, ਐਲਡਰ ਡੈਨੀਅਲ,ਐਲਡਰ ਵਿਕਰਮ ਨੇ ਲੰਗਰ ਦੀ ਸੇਵਾ ਨਿਭਾਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Leave a Comment

Your email address will not be published. Required fields are marked *

Scroll to Top