ਹੁਸ਼ਿਆਰਪੁਰ- ਮਾਨਯੋਗ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮਿਲੇ ਹੁਕਮਾ ਅਨੁਸਾਰ ਮੁਕੱਦਮਿਆ ਨੂੰ ਟਰੇਸ ਕਰਕੇ ਸਮਾਇਤ ਲਈ ਅਦਲਾਤ ਵਿੱਚ ਦੇ ਕੇ ਲੋਕਾਂ ਨੂੰ ਇਨਸਾਫ ਦਵਾਉਣ ਲਈ ਮਹਿਮ ਕਾਰਵਾਈ ਆਰੰਭ ਕੀਤੀ ਗਈ ।
ਇਸੇ ਮੁਹਿੰਮ ਤਹਿਤ ਸ੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ 51 ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਦੋ ਸਫਲਤਾ ਮਿਲੀ ਜ਼ੇਰ ਤਫਤੀਸ ਮੁਕੱਦਮਾ ਨੰਬਰ ਮੁ:ਨੰ:43 ਮਿਤੀ 23-05-22 ਅ/ਧ 325,323,506 ਭ.ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਹੋਇਆ ਸੀ । ਇਸ ਮੁਕੱਦਮਾ ਵਿਚ ਦੋਸ਼ੀ ਮੁਕੇਸ ਕੁਮਾਰ ਉਰਫ ਬੱਬਲੂ ਪੁੱਤਰ ਹਰਪਾਲ ਵਾਸੀ ਸੂਪ ਥਾਣਾ ਰੁਮਾਲਾ ਤਹਿ ਬਭੌਤ ਜਿਲਾ ਬਾਗਪੱਤ ਉਤਰ ਪ੍ਰਦੇਸ ਨੇ ਆਪਣੇ ਸਾਥੀ ਨਾਲ ਮੁਦੱਈਆ ਮੁਕੱਦਮਾ ਪਰਮੋਦ ਕੁਮਾਰ ਪੁੱਤਰ ਰਾਜਵੀਰ ਵਾਸੀ ਸੂਪ ਥਾਣਾ ਰੁਮਾਲਾ ਤਹਿ ਬਭੌਤ ਜਿਲਾ ਬਾਗਪੱਤ ਉਤਰ ਪ੍ਰਦੇਸ ਵਾਸੀ ਨੀਟੂ ਦਾ ਵੇਲਣਾ ਅੱਤੋਵਾਲ ਥਾਣਾ ਮੇਹਟੀਆਣਾ ਦੀ ਕੁਟਮਾਰ ਕੀਤੀ ਸੀ । ਦੋਸੀ ਮੁਕੇਸ਼ ਕੁਮਾਰ ਉਰਫ ਬੱਬਲੂ ਪੁੱਤਰ ਹਰਪਾਲ ਵਾਸੀ ਸੂਪ ਥਾਣਾ ਰੁਮਾਲਾ ਤਹਿ ਬਭੌਤ ਜਿਲਾ ਬਾਗਪੱਤ ਉਤਰ ਪ੍ਰਦੇਸ ਲੜਾਈ ਝਗੜਾ ਕਰਕੇ ਆਪਣੀ ਗ੍ਰਿਫਤਾਰੀ ਤੋਂ ਡਰਦਾ ਆਪਣੇ ਪਿੰਡ ਅੱਤੋਵਾਲ ਅਤੇ ਅਸਲੀ ਪਿੰਡ ਸੂਪ ਥਾਣਾ ਰੁਮਾਲਾ ਤਹਿ ਬਭੌਤ ਜਿਲਾ ਬਾਗਪੱਤ ਉਤਰ ਪ੍ਰਦੇਸ਼ ਤੋਂ ਪਿਛਲੇ ਡੇਢ ਸਾਲ ਤੋਂ ਫਰਾਰ ਚੱਲਿਆ ਆ ਰਿਹਾ ਸੀ ਜਿਸ ਨੂੰ ਖੁਫੀਆ ਸੋਰਸ ਲਗਾ ਕੇ ਦੋਰਾਨੇ ਤਫਤੀਸ਼ ਗੈਰ ਸਟੇਟ ਉਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰਕੇ ਏ.ਐਸ.ਆਈ ਗੁਲਸ਼ਨ ਕੁਮਾਰ 1452 ਸਮੇਤ ਪੁਲਿਸ ਪਾਰਟੀ ਥਾਣਾ ਮੇਹਟੀਆਣਾ ਵਲੋਂ ਦੋਸ਼ੀ ਮੁਕੇਸ ਕੁਮਾਰ ਉਰਫ ਬੱਬਲੂ ਉਕਤ ਨੂੰ ਮਿਤੀ 25-12- 2023 ਨੂੰ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਗਿਆ ।

















































