ਜਲੰਧਰ (ਮਨਪ੍ਰੀਤ ਕੌਰ) – ਜਨਵਰੀ ਮਹੀਨੇ ਦੀ ਮਹੀਨਾਵਾਰ ਮੀਟਿੰਗ 09/01/2024 ਨੂੰ ਗਰੁੱਪ ਸੇਟਰ ਜਲੰਧਰ ਵਿਖੇ ਸੀਆਰਪੀਐਫ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ। ਮੀਟਿੰਗ ਦੀ ਸ਼ੁਰੂਆਤ ਪਹਿਲਾਂ ਦੀ ਤਰ੍ਹਾਂ ਸਵੇਰੇ 10 ਵਜੇ ਕੀਤੀ ਜਾਵੇਗੀ।ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਅਪੀਲ ਕੀਤੀ ਹੈ ਕਿ ਜਿਹੜੇ ਐਕਸਮੈਨਸ ਦੇ ਹੁਣ ਤੱਕ ਫਾਰਮ ਨਹੀ ਭਰੇ ਗਏ ਉਹ ਇਹਨਾਂ ਫਾਰਮਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਨ, ਤਾਂ ਜੋ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਦਾ ਫਾਇਦਾ ਲੈਣ ਸਕਣ। ਫਾਰਮ ਭਰਨ ਲਈ ਸਾਰੇ ਜਰੂਰੀ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਨਾਲ ਜਰੂਰ ਲੈਕੇ ਆਉਣ। ਫਾਰਮ ਭਰਵਾਉਣ ਲਈ ਨਾਲ ਪਾਸਪੋਸਟ ਸਾਈਜ ਫੋਟੋਆਂ ਆਪਣੀ ਅਤੇ ਆਪਣੀ ਪਤਨੀ ਦੀਆਂ ਜਰੂਰ ਲੈਕੇ ਆਉ। ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ ਵੱਲੋਂ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਦੀਆਂ ਮੁਸ਼ਕਿਲਾਂ ਵੀ ਸੈਟਰ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ। ਐਸੋਸੀਏਸ਼ਨ ਵੱਲੋਂ ਅਤੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਵੱਲੋਂ 09/01/2024 ਨੂੰ ਮੀਟਿੰਗ ਵਿੱਚ ਸਾਰੇ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।

















































