ਪਾਣੀ ਹੀ ਜ਼ਿੰਦਗੀ ਹੈ ਵਾਲੀ ਕਹਾਵਤ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੀ ਹੋਵੇਗੀ। ਪਾਣੀ ਜ਼ਿੰਦਗੀ ਲਈ ਕਿੰਨਾ ਜਰੂਰੀ ਹੈ, ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ। ਜੇਕਰ ਅਸੀਂ ਕਹੀਏ ਕਿ ਪਾਣੀ ਦੇ ਬਿਨਾਂ ਜ਼ਿੰਦਗੀ ਸੰਭਵ ਹੀ ਨਹੀਂ ਹੈ ਤਾਂ ਇਹ ਗੱਲ 100 ਫੀਸਦੀ ਸੱਚ ਹੈ। ਕੋਸਾ ਪਾਣੀ ਪੀਂਦੇ ਸਮੇਂ ਉਸ ਦੀ ਗਰਮੀ ਨਾਲ ਜੋ ਭਾਵ ਨਿਕਲਦੀ ਹੈ, ਉਸ ਨਾਲ ਬੰਦ ਨੱਕ ਨੂੰ ਆਰਾਮ ਮਿਲਦਾ ਹੈ। ਗਰਮ ਪਾਣੀ ਗਲੇ ਦੀ ਖਾਰਿਸ਼ ਨੂੰ ਖਤਮ ਕਰਦਾ ਹੈ। ਅੱਜ ਅਸੀਂ ਗੱਲ ਕਰਾਂਗੇ ਕਿ ਗਰਮ ਜਾ ਕੋਸੇ ਪਾਣੀ ਪੀਣ ਦੇ ਕੀ ਫਾਇਦੇ ਹਨ।
ਭੋਜਨ ਪਚਾਉਣ ‘ਚ ਮਦਦ –
ਜਦੋਂ ਅਸੀਂ ਕੋਸਾ ਪਾਣੀ ਪੀਂਦੇ ਹਾਂ ਤਾਂ ਇਹ ਸਾਡੇ ਪੇਟ ਅਤੇ ਅੰਤੜੀਆਂ ਦੀਆਂ ਮਾਸਪੇਸ਼ੀਆਂ ਨੂੰ ਸ਼ਿਥਿਲ ਕਰਦਾ ਹੈ, ਜਿਸ ਨਾਲ ਉਹ ਜ਼ਿਆਦਾ ਸਰਗਰਮ ਹੋ ਜਾਂਦੀਆਂ ਹਨ। ਨਤੀਜੇ ਵਜੋਂ ਭੋਜਨ ਠੀਕ ਤਰ੍ਹਾਂ ਪਚ ਜਾਂਦਾ ਹੈ ਅਤੇ ਗੈਸ ਜਾ ਹੋਰ ਪਾਚਨ ਸੰਬੰਧਤ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਭਾਰ ਘਟਾਉਣ ‘ਚ ਮਦਦ –
ਭਾਰ ਘੱਟ ਕਰਨ ਲਈ ਦਿਨ ‘ਚ ਤਿੰਨ ਵਾਰ ਕੇਸਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ। ਤੁਸੀਂ ਸਵੇਰੇ ਉੱਠਣ ਤੋਂ ਬਾਅਦ, ਲੰਚ ਤੋਂ ਅੱਧਾ ਘੰਟਾ ਪਹਿਲਾਂ ਅਤੇ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਗਰਮ ਪਾਣੀ ਦੀ ਵਰਤੋਂ ਕਰੋ, ਤਾਂ ਇਹ ਤੇਜ਼ੀ ਨਾਲ ਤੁਹਾਡੇ ਭਾਰ ਨੂੰ ਘਟਾਉਣ ‘ਚ ਮਦਦ ਕਰ ਸਕਦਾ ਹੈ। ਗਰਮ ਪਾਣੀ ‘ਚ ਅਦਰਕ ਜਾਂ ਨਿੰਬੂ ਪਾ ਕੇ ਪੀਣ ਨਾਲ ਵੀ ਭਾਰ ਘੱਟ ਹੁੰਦਾ ਹੈ।
ਸਰੀਰਕ ਸਿਹਤ –
ਗਰਮ ਪਾਣੀ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ, ਖੂਨ ਦੀਆਂ ਕੋਸ਼ਿਕਾਵਾਂ ਨੂੰ ਫੈਲਾਉਂਦਾ ਹੈ। ਮਾਂਸਪੇਸ਼ੀਆਂ ‘ਚ ਬਿਹਤਰ ਖੂਨ ਦੇ ਪ੍ਰਵਾਹ ਨੂੰ ਵਧਾ ਦਿੰਦਾ ਹੈ ਅਤੇ ਮਾਸਪੇਸ਼ੀਆਂ ਦੇ ਦਰਦ ‘ਤੋਂ ਰਾਹਤ ਅਤੇ ਦਿਲ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦਾ ਹੈ। ਗਰਮ ਪਾਣੀ ਪੀਣ ਨਾਲ ਸਿਹਤ ਵੀ ਬਿਹਤਰ ਬਣੀ ਰਹਿੰਦੀ ਹੈ, ਕਿਉਂਕਿ ਇਹ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ‘ਚੋਂ ਬਾਹਰ ਕੱਢਣ ‘ਚ ਸਹਾਇਤਾ ਕਰਦਾ ਹੈ।
ਸ਼ਾਂਤੀ ਅਤੇ ਸਕੂਨ –
ਕਈ ਖੋਜਾਂ ਤੋਂ ਕਿ ਤੋਂ ਇਹ ਪਤਾ ਲੱਗਦਾ ਹੈ ਕਿ ਪਾਣੀ ਪੀਣ ਨਾਲ ਤਣਾਅ ਅਤੇ ਚਿੜਚਿੜਾਪਨ ਘੱਟ ਹੁੰਦਾ ਹੈ। ਗਲੇ ਨੂੰ ਆਰਾਮ ਮਿਲਦਾ ਹੈ ਅਤੇ ਇਹ ਜੁਕਾਮ ਆਦਿ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ। ਕੋਸਾ ਪਾਣੀ ਪੀਣ ਨਾਲ ਤੁਹਾਡਾ ਮਨ ਸ਼ਾਂਤ ਤੇ ਸਕੂਨ ਭਰਿਆ ਰਹਿੰਦਾ ਹੈ, ਜੋ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਂਦਾ ਹੈ।
ਮੇਟਾਬੋਲਿਜਮ ਕਰਦਾ ਹੈ ਠੀਕ –
ਗਰਮ ਪਾਣੀ ਪੀਣ ਨਾਲ ਪਾਚਨ ਅਤੇ ਹੋਰ ਸਰੀਰਕ ਕਿਰਿਆਵਾਂ ਠੀਕ ਰਹਿੰਦੀਆਂ ਹਨ।ਇਹ ਮੇਟਾਬੋਲਿਜਮ ਨੂੰ ਵੀ ਸੁਧਾਰਦਾ ਹੈ। ਇਸ ਲਈ ਅਸੀਂ ਪੂਰੇ ਦਿਨ ਜ਼ਿਆਦਾ ਊਰਜਾਵਾਨ ਅਤੇ ਵੈੱਬ ਮਹਿਸੂਸ ਕਰਦੇ ਹਾਂ।
ਤੁਸੀਂ ਦਿਨ ‘ਚ ਇਕ ਵਾਰ ਪਾਣੀ ਨੂੰ ਗਰਮ ਕਰਕੇ ਉਸ ਨੂੰ ਸਟੋਰ ਕਰਨ ਲਈ ਕਾਪਰ ਫਲਾਸਕ ਜਾਂ ਜੱਗ ਦੀ ਵਰਤੋਂ ਕਰੋ, ਕਿਉਂਕਿ ਕਾਪਰ ਕੁਦਰਤੀ ਰੂਪ ਨਾਲ ਪਾਣੀ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਤੁਸੀਂ ਗਰਮ ਪਾਣੀ ਨੂੰ ਸਟੋਰ ਕਰਨ ਅਤੇ ਉਸ ਨੂੰ ਗਰਮ ਰੱਖਣ ਦੇ ਲਈ ਵੈਕਿਊਮ-ਇੰਸੁਲੇਟੇਡ ਥਰਮਸ ਫਲਾਸਕ ਦੀ ਵੀ ਵਰਤੋਂ ਕਰ ਸਕਦੇ ਹੋ।

















































