ਹੁਸ਼ਿਆਰਪੁਰ- ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਵਾਲਿਆਂ ਦੇ ਜੱਦੀ ਘਰ ਗੁਰਦੁਆਰਾ ਲੰਗਰ ਸਾਹਿਬ ਜੀ ਦੀ ਕਾਰ ਸੇਵਾ ਸੰਤ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਨੇ ਬਾਬਾ ਗੁਰਮੀਤ ਸਿੰਘ ਨੂੰ ਸੇਵਾ ਸੋਪੀ ਗਈ। ਇਸ ਮੌਕੇ ਜਥੇਦਾਰ ਜਸਵੀਰ ਸਿੰਘ ਭੱਟੀ ਸਰਪੰਚ ਨਡਾਲੋਂ ਮੁੱਖ ਸੇਵਾਦਾਰ ਗੁਰਦੁਆਰਾ ਲੰਗਰ ਸਾਹਿਬ ਨੇ ਦੱਸਿਆ ਕਿ ਸੰਤ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਦੇ ਜੱਦੀ ਪਿੰਡ ਨਡਾਲੋਂ ਬਾਬਾ ਜੀ ਦਾ ਘਰ ਵਿਖੇ ਗੁਰਦੁਆਰਾ ਲੰਗਰ ਸਾਹਿਬ ਦੀ ਕਾਰ ਸੇਵਾ ਦੀ ਜਿੰਮੇਵਾਰੀ ਬਾਬਾ ਗੁਰਮੀਤ ਸਿੰਘ ਨੂੰ ਸੰਤ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਨੇ ਸੋਪੀ ਗਈ ਹੈ। ਭੱਟੀ ਨੇ ਦੱਸਿਆ ਕਿ ਗੁਰਦੁਆਰਾ ਲੰਗਰ ਸਾਹਿਬ ਨਡਾਲੋ ਇਮਾਰਤਾ ਦੀ ਸੇਵਾ ਆਰੰਭ ਕੀਤੀ ਗਈ ਹੈ । ਜੋ ਕਿ ਗੁਰਦੁਆਰਾ ਲੰਗਰ ਸਾਹਿਬ ਜਲਦੀ ਇਮਾਰਤ ਤਿਆਰ ਹੋ ਜਾਵੇਗੀ। ਇਸ ਮੌਕੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ, ਬਾਬਾ ਗੁਰਮੀਤ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ, ਜਥੇਦਾਰ ਜਸਵੀਰ ਸਿੰਘ ਭੱਟੀ, ਜਰਨੈਲ ਸਿੰਘ ਖਾਲਸਾ, ਕਮਲਜੀਤ ਸਿੰਘ, ਭੁਪਿੰਦਰ ਸਿੰਘ ਪੰਚ, ਲਖਵਿੰਦਰ ਸਿੰਘ, ਨਰਿੰਦਰਜੀਤ ਕੌਰ ਬਲਾਕ ਸੰਮਤੀ ਮੈਂਬਰ, ਰਣਧੋਰ ਸਿੰਘ, ਜਰਨੈਲ ਸਿੰਘ ਪੰਚ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

















































