ਗੁਣਾਂ ਦਾ ਭੰਡਾਰ ਹੈ ‘ਗਾਜਰ’, ਕਈ ਬਿਮਾਰੀਆਂ ਦਾ ਇਲਾਜ਼ ਕਰਦੀ ਗਾਜਰ

ਸਾਡੇ ਰੋਜ਼ ਦੇ ਭੋਜਨ ‘ਚ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਕਰਨਾ ਬਹੁਤ ਲਾਭਕਾਰੀ ਹੈ, ਕਿਉਂਕਿ ਇਨ੍ਹਾਂ ‘ਚੋਂ ਸਾਨੂੰ ਇਸ ਤਰ੍ਹਾਂ ਦੇ ਤੱਤ ਮਿਲਦੇ ਹਨ ਜੋ ਕਿ ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਣ ਅਤੇ ਸੁੰਦਰਤਾ ਕਾਇਮ ਰੱਖਣ ‘ਚ ਕਾਫੀ ਮਹੱਤਵਪੂਰਨ ਸਿੱਧ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਚੰਗੀ ਸਿਹਤ ਲਈ ਇਕ ਵਿਅਕਤੀ ਨੂੰ ਇਕ ਦਿਨ ‘ਚ 250 ਤੋਂ 300 ਗਰਾਮ ਸਾਗ- ਸਬਜ਼ੀ ਆਦਿ ਖਾਣਾ ਬਹੁਤ ਜ਼ਰੂਰੀ ਹੈ ਪਰ ਅੱਜ ਮਹਿੰਗਾਈ ਦੇ ਜ਼ਮਾਨੇ ‘ਚ ਫਲ ਅਤੇ ਸਬਜ਼ੀਆਂ ਕਾਫੀ ਮਹਿੰਗੀਆਂ ਹੋਣ ਕਾਰਨ ਇਹ ਆਮ ਵਿਅਕਤੀ ਦੀ ਪਹੁੰਚ ਤੋਂ ਕਾਫੀ ਦੂਰ ਹਨ।ਮੂਲ ਸਬਜ਼ੀਆਂ ‘ਚੋਂ ਗਾਜਰ ਇੱਕ ਇਸ ਤਰ੍ਹਾਂ ਦੀ ਸਬਜ਼ੀ ਹੈ, ਜੋ ਕਿ ਸਬਜ਼ੀ ‘ਚ ਇਸਤੇਮਾਲ ਦੇ ਇਲਾਵਾ ਕੱਚੀ ਵੀ ਖਾਧੀ ਜਾਂਦੀ ਹੈ ਅਤੇ ਇਸ ਦੇ ਮੁਰੱਬੇ,ਆਚਾਰ ਅਤੇ ਹਲਵਾ ਵੀ ਬਣਾਇਆ ਜਾਂਦਾ ਹੈ। ਇਸ ਦਾ ਜੂਸ ਕੱਢ ਕੇ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ। ਸ਼ਰੀਰ ‘ਚ ਤਾਕਤ ਆਉਂਦੀ ਹੈ। ਸ਼ਰੀਰ ਸੁੰਦਰ ਅਤੇ ਸਿਹਤਮੰਦ ਰਹਿੰਦਾ ਹੈ।

ਗਾਜਰ ਨੂੰ ਚਬਾ ਕੇ ਖਾਣ ਨਾਲ ਦੰਦ ਸਾਫ ਅਤੇ ਮਜ਼ਬੂਤ ਬਣਦੇ ਹਨ। ਗਾਜਰ ‘ਚ ਚਾਹੇ ਵਿਟਾਮਿਨ ਏ.ਵੀ.ਡੀ.ਈ. ਵੀ ਚੰਗੀ ਮਾਤਰਾ ‘ਚ ਮਿਲਦਾ ਹੈ। ਇਸ ਕਾਰਨ ਗਾਜਰ ਅੱਖਾਂ ਦੀ ਰੋਸ਼ਨੀ ਲਈ ਬਹੁਤ ਹੀ ਫਾਇਦੇਮੰਦ ਹੈ। ਗਾਜਰ ਇਕ ਇਸ ਤਰ੍ਹਾਂ ਦਾ ਸੰਤੁਲਿਤ ਅਤੇ ਮਿਲਦਾ ਹੈ ਅਤੇ ਜੇਕਰ ਦੇ ਪੋਸ਼ਟਿਕ ਆਹਾਰ ਹੈ, ਜੋ ਬੁੱਢਿਆਂ, ਬੱਚਿਆਂ ਅਤੇ ਨੌਜਵਾਨਾਂ ਦੇ ਇਲਾਵਾ ਗਰਭਵਤੀ ਔਰਤਾਂ ਸਾਰਿਆਂ ਲਈ ਹਿੱਤਕਾਰੀ ਹੈ। ਆਯੁਰਵੇਦ ਅਨੁਸਾਰ ਗੁਣਕਾਰੀ ਗਾਜਰ ਚਮੜੀ ਦੇ ਰੰਗ ਨੂੰ ਨਿਖਾਰਦੀ ਹੈ ਅਤੇ ਖੁਸ਼ਕੀ ਨੂੰ ਦੂਰ ਕਰਨ ਦੇ ਗੁਣ ਰੱਖਦੀ ਹੈ।

ਆਯੁਰਵੇਦ ਅਨੁਸਾਰ ਗਾਜਰ ਦਿਲ- ਦਿਮਾਗ ਨੂੰ ਤਾਕਤ ਦਿੰਦੀ ਹੈ ਅਤੇ ਫੇਫੜਿਆਂ ਦੀ ਬਲਗਮ ਨੂੰ ਸਾਫ ਕਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗਾਜਰ ‘ਚ ਹੋਰ ਬੀਮਾਰੀਆਂ ਨੂੰ ਰੋਕਣ ਦੇ ਤੱਤ ਅਤੇ ਗੁਣ ਮੌਜੂਦ ਰਹਿੰਦੇ ਹਨ। ਜੇਕਰ ਉਸ ਨੂੰ ਰੋਜ਼ਾਨਾ ਖੁਰਾਕ ਦਾ ਇਕ ਹਿੱਸਾ ਬਣਾ ਲਿਆ ਜਾਵੇ ਤਾਂ ਹੋਰਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਂਝ ਤਾਂ ਗਾਜਰ ਚਾਹੇ ਤਾਕਤ ਨਾਲ ਭਰਪੂਰ ਹੈ ਪਰ ਇਸ ਦੀ ਵਰਤੋਂ ਨਾਲ ਮੋਟਾਪਾ ਵੀ ਘੱਟ ਕੀਤਾ ਜਾ ਸਕਦਾ ਹੈ। ਮੋਟਾਪਾ ਘੱਟ ਕਰਨ ਲਈ ਸਵੇਰੇ ਨਿਰਜਲ 100 ਗ੍ਰਾਮ ਗਾਜਰ ਅਤੇ 10 ਗ੍ਰਾਮ ਸੇਬ ਦੇ ਛਿਲਕੇ ਸਮੇਤ ਹੀ ਖਾਣਾ ਗੁਣਕਾਰੀ ਦੱਸਿਆ ਗਿਆ ਹੈ। ਪੇਟ ਦੇ ਕੀੜਿਆਂ ਲਈ ਜੇਕਰ ਗਾਜਰ ਦਾ ਰਸ ਲਗਾਤਾਰ ਇਕ ਮਹੀਨਾ ਪੀ ਲਿਆ ਜਾਵੇ ਤਾਂ ਢਿੱਡ ਦੇ ਕੀੜਿਆਂ ਤੋਂ ਆਰਾਮ ਮਿਲਦਾ ਹੈ ਅਤੇ ਗਾਜਰ ਦੀ ਸਬਜ਼ੀ ਪੂਰਾ ਇੱਕ ਮਹੀਨਾ ਖਾ ਲਿਆ ਜਾਵੇ ਤਾਂ ਢਿੱਡ ਦੇ ਕੀੜੇ ਪੈਦਾ ਹੀ ਨਹੀ ਹੁੰਦੇ। ਇਹ ਅੰਤੜੀਆਂ ਦੇ ਨੁਕਸਾਨ ਪਹੁੰਚਾਉਣ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ। ਗਾਜਰ ਦਾ ਰਸ ਪੀਣ ਨਾਲ ਖੂਨ ਦੀ ਖਰਾਬੀ ਦੇ ਕਾਰਨ ਫੋੜੇ ਪ੍ਰਿੰਸੀਆਂ ਅਤੇ ਚਿਹਰੇ ਦੇ ਮੁਹਾਸਿਆ ਤੋਂ ਰਾਹਤ ਮਿਲਦੀ ਹੈ।

ਗਾਜਰ ਦੇ ਰਸ ‘ਚ ਕਾਲੀ ਮਿਰਚ ਅਤੇ ਮਿਸ਼ਰੀ ਦਾ ਚੂਰਨ ਬਣਾ ਕੇ ਮਿਲਾ ਕੇ ਪੀਣ ਨਾਲ ਇਹ ਇਕ ਚੰਗੇ ਟਾਨਿਕ ਦਾ ਕੰਮ ਕਰਦੀ ਹੈ।ਇਸ ਨਾਲ ਖਾਂਸੀ ਤੋਂ ਵੀ ਆਰਾਮ ਮਿਲਦਾ ਹੈ। ਗਾਜਰ ‘ਚ ਇੰਸੁਲਿਨ ਵਰਗੇ ਰੱਤ ਅਤੇ ਟਾਕੋਕੀਲਿਨ ਦੇ ਹਾਰਮੋਨ ਪਾਏ ਜਾਂਦੇ ਹਨ ਜਿਸ ਕਾਰਨ ਸੂਗਰ ਦੇ ਮਰੀਜ਼ਾਂ ਲਈ ਚੀਨੀ ਜਿੱਥੇ ਨੁਕਸਾਨਦੇਹ ਹਨ, ਉੱਥੇ ਗਾਜਰ ਗੁਣਕਾਰੀ ਹੈ। ਗਾਜਰ ‘ਚ ਐਂਟੀਸੈਟਿਕ ਗੁਣ ਵੀ ਹਨ, ਜਿਸ ਕਾਰਨ ਸਰੀਰ ‘ਚ ਰੋਗੀ ਕੀਟਾਣੂਆਂ ਦਾ ਪ੍ਰਵੇਸ਼ ਰੋਕਦਾ ਹੈ ਜਲਦ ਭਰਦੇ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ ਗਾਜਰ ਇਕ ਚੰਗੀ ਸਬਜ਼ੀ ਹੈ, ਜਿਸ ਦਾ ਉਪਯੋਗ ਕਈ ਤਰ੍ਹਾਂ ਨਾਲ ਕਰਕੇ ਇਸ ’ਦਾ ਮਿਲਣ ਵਾਲੇ ਗੁਣਾਂ ਦਾ ਭਰਪੂਰ ਫਾਇਦਾ ਉਠਾਇਆ ਜਾ ਸਕਦਾ ਹੈ। ਇਸ ਲਈ ਗਾਜਰ ਦੇ ਇਸ ਸੀਜ਼ਨ’ਚ ਸਾਨੂੰ ਇਸ ਦਾ ਇਸਤੇਮਾਲ ਜ਼ਰੂਰੀ ਕਰਨਾ ਚਾਹੀਦਾ ਹੈ।

Leave a Comment

Your email address will not be published. Required fields are marked *

Scroll to Top