ਟਾਈਲਾ ਦੇ ਡੰਪ ਦੀ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਪੁਲਿਸ ਕੀਤੇ ਗਿਰਫਤਾਰ

ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਨੇ ਦੱਸਿਆ ਕਿ ਮਿਤੀ 04/01/2024 ਨੂੰ ਮੁੱਖ ਅਫਸਰ ਥਾਣਾ ਬੁੱਲੋਵਾਲ, ਹੁਸ਼ਿ: ਨੂੰ ਅਮਰੀਕ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਡਡਿਆਣਾ ਕਲਾਂ, ਥਾਣਾ ਹਰਿਆਣਾ, ਹੁਸ਼ਿ: ਨੇ ਬਿਆਨ ਦਰਜ ਕਰਵਾਇਆ ਕਿ ਉਸਦਾ ਭਰਾ ਸੰਦੀਪ ਕੁਮਾਰ ਸਰਪੰਚ ਉਰਫ ਚੀਨਾ ਜੋ ਕਿ ਅੱਡਾ ਦੁਸੜਕਾ ਵਿਖੇ ਆਪਣੇ ਟਾਇਲਾਂ ਦੇ ਡੰਪ ਦੀ ਦੁਕਾਨ ਕਰਦਾ ਸੀ, ਵਕਤ ਕਰੀਬ ਸੁਭਾ 10.00 ਵਜੇ ਦਾ ਹੋਵੇਗਾ ਕਿ ਉਸਦੇ ਭਰਾ ਦੀ ਦੁਕਾਨ ਤੇ 03 ਨੌਜਵਾਨ ਲੜਕੇ ਆਏ, ਜਿਹਨਾਂ ਵਿੱਚ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ, ਥਾਣਾ ਬੁੱਲੋਵਾਲ ਅਤੇ 02 ਨਾ-ਮਲੂਮ ਵਿਅਕਤੀ ਮੋਟਰਸਾਈਕਲ ਪਰ ਸਵਾਰ ਸਨ। ਜਿੱਥੇ ਅਨੂਪ ਕੁਮਾਰ ਉਰਫ ਵਿੱਕੀ ਨੇ ਆਪਣੇ ਦਸਤੀ ਪਿਸਟਲ ਨਾਲ ਉਸਦੇ ਭਰਾ ਸੰਦੀਪ ਕੁਮਾਰ ਪਰ ਫਾਇਰ ਕੀਤਾ, ਜੋ ਕਿ ਇਹ ਫਾਇਰ ਉਸਦੇ ਭਰਾ ਦੀ ਛਾਤੀ ਦੇ ਸੱਜੇ ਪਾਸੇ ਲੱਗਾ, ਮੌਕਾ ਪਰ ਉਕਤ ਦੋਸ਼ੀ ਵੱਲੋਂ ਆਪਣੀ ਦਸਤੀ ਪਿਸਟਲ ਤੋਂ ਕੁੱਲ 03 ਫਾਈਰ ਕੀਤੇ ਗਏ। ਜਿਸਤੇ ਬਾਅਦ ਵਿੱਚ ਇਹ ਦੋਸ਼ੀ ਉਸਦੇ ਭਰਾ ਨੂੰ ਗਾਲਾਂ ਕੱਢਦੇ ਹੋਏ ਮੌਕਾ ਤੋਂ ਫਰਾਰ ਹੋ ਗਏ, ਜਿਸਨੂੰ ਤੁਰੰਤ ਸਵਾਰੀ ਦਾ ਇਤਜਾਮ ਕਰਕੇ ਕੇ.ਡੀ.ਐਮ ਹਸਪਤਾਲ ਦਾਖਿਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਉਸਦੇ ਭਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸਤੇ ਮੁਕੱਦਮਾ ਨੰਬਰ 01 ਮਿਤੀ 04/01/2024 ਅ.ਧ 302/34 ਭ.ਦ ਅਤੇ 25-27/54/59 ਅਸਲਾ ਐਕਟ, ਥਾਣਾ ਬੁੱਲੋਵਾਲ ਵਿਖੇ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮਾ ਦਰਜ ਰਜਿਸਟਰ ਹੋਣ ਉਪਰੰਤ ਤੁਰੰਤ ਕਪਤਾਨ ਪੁਲਿਸ, ਤਫਤੀਸ਼, ਹੁਸ਼ਿ: ਦੀ ਅਗਵਾਈ ਮੁਕੱਦਮਾ ਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸੀ.ਆਈ.ਏ ਅਤੇ ਲੋਕਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਕਿਉਂਕਿ ਮੁਕੱਦਮਾ ਵਿੱਚ ਮੁੱਦਈ ਮੁਕੱਦਮਾ ਨੇ ਕੇਵਲ ਇੱਕ ਦੋਸ਼ੀ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ, ਥਾਣਾ ਬੁੱਲੋਵਾਲ, ਹੁਸ਼ਿ: ਬਾਈਨੇਮ ਲਿਖਿਵਾਇਆ ਸੀ, ਪਰੰਤੂ ਲੋਕਲ ਪੁਲਿਸ ਵੱਲੋਂ ਬਣਾਈਆ ਗਈਆਂ ਟੀਮਾਂ ਦੀ ਕੜੀ ਮੁਸ਼ੱਕਤ ਤੋਂ 02 ਹੋਰ ਬਾਈਨੇਮ ਦੋਸ਼ੀ ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗਲਿੰਡ, ਹੁਸ਼ਿ: ਅਤੇ ਮਨਪ੍ਰੀਤ ਸਿੰਘ ਉਰਫ ਮਨੀਸ਼ ਪੁੱਤਰ ਜਗਜੀਤ ਵਾਸੀ ਕਮਾਲਪੁਰ ਮੋਠਾਂਵਾਲਾ ਜਿਲ੍ਹਾ ਕਪੂਰਥਲਾ ਨੂੰ ਨਾਮਜਦ ਕੀਤਾ ਗਿਆ ਅਤੇ ਮਿਤੀ 05/01/2024 ਨੂੰ ਸੁਭਾ ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗਲਿੰਡ, ਹੁਸ਼ਿ: ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਭੇਜੀਆ ਗਈਆਂ ਹਨ। ਜਿਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top