ਪੰਜਾਬ ਦੀ ਸਾਬਕਾ ਕੈਪਟਨ ਸਰਕਾਰ ਅਤੇ ਚੰਨੀ ਸਰਕਾਰ ‘ਚ ਕੈਬਨਿਟ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿਜੀਲੈਸ ਦੀ ਟੀਮ ਨੇ ਰੇਡ ਕੀਤੀ। ਜਾਣਕਾਰੀ ਅਨੁਸਾਰ ਆਮਦਨ ਤੋ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਾਂਗੜ ਪਹਿਲਾਂ ਹੀ ਕਰ ਰਹੇ ਹਨ। ਵਿਜੀਲੈਂਸ ਵਿਭਾਗ ਚੰਡੀਗੜ੍ਹ ਅਤੇ ਬਠਿੰਡਾ ਦੀ ਸਾਂਝੀ ਟੀਮ ਅੱਜ ਸਾਬਕਾ ਮੰਤਰੀ ਦੇ ਪਿੰਡ ਕਾਂਗੜ ਪੁੱਜੀ, ਜਿਥੇ ਉਨ੍ਹਾਂ ਸਾਬਕਾ ਮੰਤਰੀ ਵੱਲੋਂ ਉਸਾਰੇ ਗਏ ਮਹਿਲ ਦੀ ਪੈਮਾਇਸ ਕੀਤੀ। ਵਿਜੀਲੈਂਸ ਵਿਭਾਗ ਪਹਿਲਾਂ ਵੀ ਕਾਂਗੜ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਤਸੱਲੀ ਨਹੀਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਵਿਜੀਲੈਂਸ ਵਿਭਾਗ ਦੀ ਟੈਕਨੀਕਲ ਟੀਮ ਡੀ.ਐਸ.ਪੀ. ਵਿਜੀਲੈਸ ਬਠਿੰਡਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਕਾਂਗੜ ਪੁੱਜੀ। ਇਸ ਦੌਰਾਨ ਵਿਜੀਲੈਂਸ ਟੀਮ ਨੇ ਗੁਰਪ੍ਰੀਤ ਕਾਂਗੜ ਵਲੋਂ ਪਿੰਡ ‘ਚ ਹੀ ਉਸਾਰੇ ਗਏ ਮਹਿਲ ਦੀ ਪੈਮਾਇਸ ਮੌਕੇ ਗੁਰਪ੍ਰੀਤ ਕਾਂਗੜ ਦੇ ਪੁੱਤਰ ਜੈਸੀ ਕਾਂਗੜ ਮੌਜੂਦ ਸਨ। ਕਾਂਗੜ ਦੇ ਪੁੱਤਰ ਜੈਸੀ ਦੇ ਜਾਣ ਕਾਰਨ ਵਿਜੀਲੈਂਸ ਟੀਮ ਦੀ ਜਾਂਚ ਅਧੂਰੀ ਰਹੀ।ਹੁਣ ਦੁਬਾਰਾ ਕਾਂਗੜ ਦੇ ਮਹਿਲ ਦੀ ਪੈਮਾਇਸ ਕਰੇਗੀ।
ਡੀ.ਐਸ.ਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਅਤੇ ਬਠਿੰਡਾ ਦੀਆਂ ਟੀਮਾਂ ਨੇ ਪਿੰਡ ਕਾਂਗੜ ਪੁੱਜ ਕੇ ਉਨ੍ਹਾਂ ਦੇ ਘਰ ਦੀ ਮਿਣਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਦੇ ਸਿਵਲ ਵਿੰਗ, ਜਿਸ ‘ਚ ਬੀ.ਐਡ.ਆਰ.ਦੇ ਐਕਸੀਅਨ ਸ਼ਾਮਲ ਸਨ ਨੇ ਘਰ ਦੀ ਪੈਮਾਇਸ ਕਰੀਬ 90ਫੀਸਦੀ ਕਰ ਲਈ ਸੀ ਪਰ ਬਾਅਦ ਵਿਚ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਹਰਮਨਵੀਰ ਸਿੰਘ ਜੈਸੀ ਕਾਂਗੜ ਘਰੋਂ ਚਲੇ ਗਏ ਅਤੇ ਉਨ੍ਹਾਂ ਸਹਿਯੋਗ ਨਹੀਂ ਦਿੱਤਾ, ਜਿਸ ਕਾਰਨ ਪੈਮਾਇਸ਼ ਬੰਦ ਕਰਨੀ ਪਈ।
ਡੀ.ਐਸ.ਪੀ ਨੇ ਦੱਸਿਆ ਕਿ ਪੈਮਾਇਸ਼ ਸਬੰਧੀ ਗੁਰਪ੍ਰੀਤ ਕਾਂਗੜ ਨੂੰ ਪਹਿਲਾਂ ਦੱਸਿਆ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਅਚਾਨਕ ਬਾਹਰ ਜਾਣਾ ਪਿਆ, ਜਿਸ ਕਾਰਨ ਉਨ੍ਹਾਂ ਪੁੱਤਰ ਅਤੇ ਦੋਸਤ ਦੀ ਹਾਜ਼ਰੀ ‘ਚ ਟੀਮ ਘਰ ਦੀ ਗਿਣਤੀ ਮਿਣਤੀ ਕਰ ਲਵੇ, ਜਿਸ ਤੋਂ ਬਾਅਦ ਟੀਮ ਮਿਣਤੀ ਕਰ ਰਹੀ ਸੀ ਪਰ ਅਚਾਨਕ ਕਾਂਗੜ ਦੇ ਪੁੱਤਰ ਨੇ ਸਹਿਯੋਗ ਕਰਨਾ ਬੰਦ ਕਰ ਦਿੱਤਾ ਅਤੇ ਉਹ ਘਰੋਂ ਚਲੇ, ਜਿਸ ਕਾਰਨ ਕਾਰਵਾਈ ਇਕ ਵਾਰ ਬੰਦ ਕਰ ਦਿੱਤੀ। ਹੁਣ ਦੁਬਾਰਾ ਫਿਰ ਘਰ ਦੀ ਮਿਣਤੀ ਕੀਤੀ ਜਾਵੇਗੀ।

















































