ਮਹਿਲਪੁਰ- ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਂਦਰ ਲਾਂਬਾ IPS ਜੀ ਵਲੋ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਦਲਜੀਤ ਸਿੰਘ ਖੱਖ PPS ਉਪ ਕਪਤਾਨ ਪੁਲਿਸ ਸਬ ਡਵੀਜਨ ਗੜਸ਼ੰਕਰ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਮਿਤੀ 10-01-2024 ਨੂੰ ASI ਦਿਲਬਾਗ ਸਿੰਘ 970 ਸਮੇਤ ਸਾਥੀ ਕਰਮਚਾਰੀਆ ਦੇ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਗਸ਼ਤ ਕਰਦੇ ਹੋਏ ਜਦੋ ਪਿੰਡ ਕੋਟਲਾ ਮੋੜ ਮੇਨ ਰੋਡ ਮਾਹਿਲਪੁਰ ਤੋ ਬਹਿਰਾਮ ਪਰ ਪੁੱਜੇ ਤਾਂ ਮੋੜ ਦੇ ਕੋਲ ਇੱਕ ਵਿਅਕਤੀ ਬੱਸ ਦੀ ਉਡੀਕ ਲਈ ਖੜ੍ਹਾ ਸੀ,ਜਿਸਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਹਰਜਿੰਦਰ ਸਿੰਘ ਉਰਫ ਸਨੀ ਪੁੱਤਰ ਮੋਹਣ ਸਿੰਘ ਵਾਸੀ ਸਰਾਇ ਅਮਾਨਤ ਖਾਂ ਥਾਣਾ ਸਰਾਇ ਅਮਾਨਤ ਖਾਂ ਜਿਲ੍ਹਾ ਤਰਨਤਾਰਨ ਦੱਸਿਆ ਜਿਸਤੇ ਕਾਬੂ ਕੀਤੇ ਵਿਅਕਤੀ ਤਲਾਸ਼ੀ ਕਰਨ ਤੇ ਉਸ ਪਾਸੋ 30 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ। ਦੋਰਾਨੇ ਪੁਛਗਿਛ ਇਸਨੇ ਮੰਨਿਆ ਕਿ ਉਸਦੇ ਦੇ ਖਿਲਾਫ ਪਹਿਲਾ ਵੀ ਨਸ਼ੇ ਦੇ ਮੁੱਕਦਮੇ ਦਰਜ ਰਜਿਸਟਰ ਹਨ।ਜਿਸ ਦੇ ਬੈਕਵਰਡ/ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ।
ਬ੍ਰਾਮਦਗੀ :- 30 ਗ੍ਰਾਮ ਹੈਰੋਇੰਨ
ਮਿਤੀ 28-12-2023 ਨੂੰ ਦੋ ਗੁੱਟਾ ਵਿੱਚ ਆਪਸੀ ਰੰਜਿਸ਼ ਕਾਰਨ ਜੋ ਲੜਾਈ ਝਗੜਾ ਹੋਇਆ ਸੀ । ਜਿਸ ਤੇ ਮੁਕੱਦਮਾ ਨੰਬਰ 271 ਮਿਤੀ 29-12-2023 ਅ/ਧ 307,341,323,324,506,148,149,ਭ/ਦ 25,27-54-59 ਅਸਲਾ ਐਕਟ ਥਾਣਾ ਮਾਹਿਲਪੁਰ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਮੁੱਕਦਮਾ ਵਿਚ ਨਾਮਜਦ ਦੋਸ਼ੀ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮਨੋਲੀਆ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਰਫਤਾਰ ਕੀਤਾ ਗਿਆ ਹੈ ਜਿਸਦਾ ਪੁਲਿਸ ਰਿਮਾਡ ਹਾਸਲ ਕਰਕੇ ਉਸ ਪਾਸੋ ਵਾਰਦਾਤ ਸਮੇ ਵਰਤੇ ਗਏ ਹਥਿਆਰਾ ਦੀ ਬ੍ਰਾਮਦਗੀ ਕੀਤੀ ਗਈ ਹੈ ।

















































