ਮੁੱਖ ਮੰਤਰੀ ਭਗਵੰਤ ਮਾਨ ਨੇ ਪੈਡਿਗ ਪਏ ਇੰਤਕਾਲਾਂ ਦੇ ਨਿਪਟਾਰੇ ਲਈ ਮਾਲ ਵਿਭਾਗ ਨੂੰ ਕੈਂਪ ਲਗਾਉਣ ਦੇ ਦਿੱਤੇ ਨਿਰਦੇਸ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਨੂੰ 15 ਜਨਵਰੀ ਨੂੰ ਸੂਬੇ ਭਰ ਵਿਚ ਪੈਡਿੰਗ ਪਏ ਇੰਤਕਾਲਾਂ ਦੇ ਨਿਪਟਾਰੇ ਲਈ ਕੈਂਪ ਲਾਉਣ ਦੇ ਨਿਰਦੇਸ਼ ਦਿੱਤੇ ਹਨ।ਇਸ ਦੇ ਲਈ ਉਨ੍ਹਾਂ ਵਿਭਾਗ ਨੂੰ ਆਪਣੀਆਂ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾ’ਚ ਪੈਡਿਗ ਇੰਤਕਾਲਾਂ ਦੇ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਾਏ ਗਏ ਸਨ।

ਇਨ੍ਹਾਂ ਵਿਸ਼ੇਸ਼ ਕੈਂਪਾਂ ‘ਚ ਇਕ ਦਿਨ ‘ਚ ਪੈਡਿਗ ਪਏ ਇੰਤਕਾਲਾਂ ਦੇ 31538 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਸੀ। ਹੁਣ ਪਹਿਲੇ ਵਿਸ਼ੇਸ਼ ਕੈਂਪਾਂ ਦੀ ਸਫ਼ਲਤਾ ਨੂੰ ਦੇਖਦੇ ਹੋਏ 15 ਜਨਵਰੀ ਨੂੰ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਫਿਰ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਮਾਲ ਵਿਭਾਗ ਨਾਲ ਖ਼ੁਦ ਰਾਬਤਾ ਬਣਾ ਕੇ ਚਲ ਰਹੇ ਹਨ ਅਤੇ ਉਨ੍ਹਾਂ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 15 ਜਨਵਰੀ ਨੂੰ ਲਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਨੂੰ ਕੇ ਮਾਲ ਵਿਭਾਗ ਨਾਲ ਪੂਰਾ ਤਾਲਮੇਲ ਬਣਾ ਕੇ ਚੱਲਣ ਤਾਂ ਕਿ ਪੈਡਿਗ ਪਏ ਬਕਾਇਆ ਇੰਤਕਾਲਾਂ ਦਾ ਕੰਮ ਵੀ ਨਿਪਟਾਇਆ ਜਾ ਸਕੇ।

ਮੁੱਖ ਮੰਤਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਉਸੇ ਦਿਨ ਇੰਤਕਾਲਾਂ ਦੇ ਕੰਮ ਨਿਪਟਾ ਦਿੱਤੇ ਜਾਂਦੇ ਹੈ’ਜਿਸ ਨਾਲ ਲੋਕਾਂ ਨੂੰ ਵਾਰ-ਵਾਰ ਤਹਿਸੀਲਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।ਇਸ ਨਾਲ ਸਰਕਾਰੀ ਕੰਮ ਕਾਜ ‘ਚ ਪਾਰਦਰਸ਼ਿਤਾ ਵੀ ਆਉਂਦੀ ਹੈ।

ਮਾਲ ਵਿਭਾਗ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਹੈਲਪ ਲਾਈਨ ਨੰਬਰ 8184900002 ਜਾਰੀ ਕਰ ਚੁੱਕਾ ਹੈ।ਐਨ.ਆਰ ਆਈਜ਼ ਦੀਆਂ ਸ਼ਿਕਾਇਤਾਂ ਲਈ ਵੀ ਵੱਖਰਾ ਨੰਬਰ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਖੁਦ ਸੰਸਦ ਮੈਂਬਰ ਰਹਿ ਚੁੱਕੇ ਹਨ, ਨੂੰ ਜ਼ਮੀਨੀ ਪੱਧਰ, ਤੇ ਲੋਕਾਂ ਨੂੰ ਇਤਕਾਲਾ ਨੂੰ ਲੈ ਕੇ ਆਉਣ ਵਾਲੀਆਂ ਮੁਸ਼ਕਿਲਾ ਦਾ ਪਤਾ ਹੈ, ਇਸ ਲਈ ਮੁੱਖ ਮੰਤਰੀ ਨੇ ਖੁਦ ਵਿਸ਼ੇਸ਼ ਕੈਂਪਾਂ ਦੀ ਪੈਡਿਗ ਪਏ ਇਤਕਾਲਾ ਦੇ ਮਾਮਲਿਆਂ ਨੂੰ ਨਿਪਟਾਇਆ ਜਾ ਸਕੇ ਅਤੇ ਲੋਕਾਂ ਨੂੰ ਵਾਰ-ਵਾਰ ਮਾਲ ਦਫ਼ਤਰਾਂ ‘ਚ ਨਾ ਜਾਣਾ ਪਵੇ।

15 ਜਨਵਰੀ ਨੂੰ ਲੱਗਣ ਜਾਣ ਵਾਲੇ ਵਿਸ਼ੇਸ਼ ਕੈਂਪਾਂ ਨੂੰ ਲੈ ਕੇ ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਕੈਂਪਾਂ ‘ਚ ਆਉਣ ਵਾਲੇ ਲੋਕਾਂ ਲਈ ਸਹੂਲਤਾਂ ਦਾ ਵੀ ਧਿਆਨ ਰੱਖਿਆ ਜਾਵੇ ਕਿਉਂਕਿ ਠੰਡ ਦਾ ਮੌਸਮ ਚਲ ਰਿਹਾ ਹੈ, ਇਸ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਚਾਹ-ਪਾਣੀ ਦਾ ਪ੍ਰਬੰਧ ਵੀ ਮੌਕੇ ‘ਤੇ ਹੋਣਾ ਚਾਹੁੰਦੇ ਹੈ ਅਤੇ ਕੈਂਪਾਂ ‘ਚ ਆਉਣ ਵਾਲੇ ਲੋਕਾਂ ਦੇ ਪੈਡਿਗ ਇੰਤਕਾਲਾਂ ਦਾ ਨਾਲੋਂ -ਨਾਲ ਨਿਪਟਾਰਾ ਕਰਕੇ ਜਲਦ ਤੋਂ ਜਲਦ ਘਰਾਂ ਨੂੰ ਭੇਜਿਆ ਜਾਵੇ।

Leave a Comment

Your email address will not be published. Required fields are marked *

Scroll to Top