ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ Donation for desh ਅਭਿਆਨ ਦੇ ਮੱਦੇਨਜ਼ਰ ਕੀਤੀ ਮੀਟਿੰਗ

ਜਲੰਧਰ (ਪਰਮਜੀਤ ਸਾਬੀ) – ਅੱਜ ਕਾਂਗਰਸ ਭਵਨ ਜਲੰਧਰ ਵਿਖੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ , ਜਲੰਧਰ ਉੱਤਰੀ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ( ਬਾਵਾ ਹੈਨਰੀ ) ਤੇ ਜਲੰਧਰ ਕੈਂਟ ਤੋ ਵਿਧਾਇਕ ਪ੍ਰਗਟ ਸਿੰਘ ਵਲੋ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ । ਇਹ ਮੀਟਿੰਗ ਆਲ ਇੰਡੀਆ ਕਾਂਗਰਸ ਕਮੇਟੀ ਵਲੋ ਜੋ Donation for desh ਅਭਿਆਨ ਚਲਾਇਆ ਗਿਆ ਹੈ , ਉਸ ਦੇ ਮੱਦੇਨਜ਼ਰ ਕੀਤੀ ਗਈ । ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਬਲਾਕ ਪ੍ਰਧਾਨ ਆਪਣੇ ਬਲਾਕ ਦੀ ਕਮੇਟੀ ਦੇ ਮੈਂਬਰਾਂ ਅਤੇ ਵੱਧ ਤੋ ਵੱਧ ਲੋਕਾਂ ਕੋਲੋ ਇਹ Donation ਜਰੂਰ ਕਰਵਾਉਣ । ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋ ਇਸ ਸੰਬੰਧੀ ਰੋਜ਼ਾਨਾ ਅਪਡੇਟ ਮੰਗੀ ਜਾ ਰਹੀ ਹੈ । ਵਾਰਡ ਵਾਇਜ ਮੀਟਿੰਗਾਂ ਜਲਦ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਵੈਸਟ ਹਲਕੇ ਦੇ ਬਲਾਕ ਪ੍ਰਧਾਨਾਂ ਨੇ ਕਿਹਾ ਕਿ ਹਾਈਕਮਾਂਡ ਨਾਲ ਗਲ ਕਰਕੇ ਵੈਸਟ ਹਲਕੇ ਵਿੱਚ ਵੀ ਕਿਸੇ ਮਿਹਨਤੀ ਵਿਅਕਤੀ ਨੂੰ ਹਲਕਾ ਇੰਚਾਰਜ ਲਗਵਾਇਆਂ ਜਾਵੇ ਤਾਂ ਜੋ ਪਾਰਟੀ ਦਾ ਕੰਮ ਸੁਚਾਰੂ ਢੰਗ ਨਾਲ ਚਲ ਸਕੇ । ਵੈਸਟ ਹਲਕੇ ਦੇ ਬਲਾਕ ਪ੍ਰਧਾਨਾਂ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ ਅਸੀ ਉਥੇ ਵੀ ਇਹੀ ਆਵਾਜ ਚੁੱਕੀ ਸੀ ਕਿ ਹਲਕਾ ਇੰਚਾਰਜ ਨਾ ਹੋ ਕੇ ਹਲਕੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਰਕਰਾ ਦਾ ਮਨੋਬਲ ਟੁੱਟ ਰਿਹਾ ਹੈ ਲੋਕ ਸਭਾ ਚੋਣਾਂ ਫਿਰ ਆ ਰਹੀਆਂ ਹਨ ਤੇ ਸਾਡੀ ਇਹੀ ਮੰਗ ਹੈ ਕਿ ਜਲਦੀ ਤੋ ਜਲਦੀ ਵੈਸਟ ਹਲਕੇ ਵਿੱਚ ਹਲਕਾ ਇੰਚਾਰਜ ਲਗਾਇਆਂ ਜਾਵੇ।ਇਸ ਮੀਟਿੰਗ ਵਿੱਚ ਜਗਜੀਤ ਸਿੰਘ ਕੰਬੋਜ ਪ੍ਰਧਾਨ ਬਲਾਕ ਕਾਂਗਰਸ ਜਲੰਧਰ ਨਾਰਥ , ਦੀਪਕ ਸ਼ਰਮਾ ਮੋਨਾ ਪ੍ਰਧਾਨ ਬਲਾਕ ਕਾਂਗਰਸ ਜਲੰਧਰ ਨਾਰਥ , ਹਰੀਸ਼ ਢਲ ਪ੍ਰਧਾਨ ਬਲਾਕ ਵੈਸਟ , ਰਛਪਾਲ ਜੱਖੂ ਪ੍ਰਧਾਨ ਬਲਾਕ ਜਲੰਧਰ ਵੈਸਟ , ਪ੍ਰੇਮ ਨਾਥ ਦਕੋਹਾ ਪ੍ਰਧਾਨ ਜਲੰਧਰ ਸੈਂਟਰਲ , ਰਾਜੇਸ਼ ਜਿੰਦਲ ਪ੍ਰਧਾਨ ਬਲਾਕ ਸੈਂਟਰਲ ਮੌਜੂਦ ਸਨ ।

Leave a Comment

Your email address will not be published. Required fields are marked *

Scroll to Top