ਜਲੰਧਰ ਵਿੱਚ 21 ਜਨਵਰੀ ਨੂੰ ਦੂਜਾ ਮਹਾਨ ਗੁਰਮਤਿ ਸਮਾਗਮ ਜੋਗਿੰਦਰ ਫਾਰਮ ਨੇੜੇ ਦਿੱਲੀ ਪਬਲਿਕ ਸਕੂਲ ਪਿੰਡ ਧਨੋਵਾਲੀ ਕੀਤਾ ਜਾ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਸੇਵਾਦਾਰ ਵਰਿੰਦਰ ਸਿੰਘ ਰਾਜਾ ਰੰਧਾਵਾ ਜੀ ਨੇ ਦੱਸਿਆ ਕਿ ਪਿੰਡ ਧਨੋਵਾਲੀ ਦੇ ਵਿਸ਼ੇਸ਼ ਸਮੂਹ ਸੰਗਤ ਸਹਿਯੋਗ ਨਾਲ ਸ਼ਾਮ ਨੂੰ 4 ਵਜੇ ਤੋਂ ਰਾਤ 12 ਵਜੇ ਤਕ ਕਰਵਾਏ ਜਾਣ ਵਾਲੇ ਇਸ ਗੁਰਮਤਿ ਸਮਾਗਮ ਵਿੱਚ ਸਰਹਾਲੀ ਸਾਹਿਬ ਜੀ, ਬਾਬਾ ਗੁਰਨਾਮ ਸਿੰਘ ਜੀ ਕਾਰ ਸੇਵਾ ਮਹਿੰਗਾਪੁਰ, ਸੰਤ ਬਾਬਾ ਘੋਲਾ ਸਿੰਘ ਜੀ, ਬਾਬਾ ਹਰਜਿੰਦਰ ਸਿੰਘ ਜੀ ਕਾਰਸੇਵਾ, ਲੰਗਰ ਸਾਹਿਬ ਹਜ਼ੂਰ ਵਾਲੇ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਿਸ਼ੇਸ਼ ਤੌਰ ਤੇ ਸੰਗਤ ਨੂੰ ਆਸ਼ੀਰਵਾਦ ਦੇਣ ਲਈ ਆ ਰਹੇ ਹਨ।
ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਗੁਰਸਾਹਿਬ ਸਿੰਘ ਨੂਰਮਹਿਲ, ਭਾਈ ਮਨਜੀਤ ਸਿੰਘ ਸੋਹੀ, ਭਾਈ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ ਅਤੇ ਭਾਈ ਜ਼ੋਰਾਵਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਵਿੱਚ ਆਪਣੀ ਹਾਜ਼ਰੀ ਲਗਵਾਉਣਗੇ। ਰਾਜਾ ਧਨੋਵਾਲੀ ਨੇ ਦੱਸਿਆ ਕਿ ਸਵੇਰੇ 8 ਵਜੇ 24 ਜਨਵਰੀ ਨੂੰ ਗੁਰਦੁਆਰਾ ਸਾਹਿਬ ਧੰਨੋਵਾਲੀ ਵਿਖੇ ਅੰਮਿ੍ਤ ਸੰਚਾਰ ਹੋਵੇਗਾ।

















































