ਚੰਡੀਗੜ੍ਹ:-ਖਨੌਰੀ ਬਾਰਡਰ ਤੇ ਸ਼ਹੀਦ ਜਿਲਾ ਪਟਿਆਲਾ ਪੁਲਿਸ ਨੇ 21 ਸਾਲਾ ਕਿਸਾਨ ਸ਼ੁਭ ਕਰਨ ਸਿੰਘ ਦੇ ਮਾਮਲੇ ਚ ਧਾਰਾ 302 ਅਤੇ 114 ਅੰਨ ਪਛਾਤੇ ਤੇ ਵਿਅਕਤੀ ਖਿਲਾਫ ਜ਼ੀਰੋ ਐਫਆਈਆਰ ਦਰਜ ਕਰ ਲਈ ਗਈ ਹੈ। ਸੁਖ ਚੈਨ ਗਿੱਲ ਨੇ ਦੱਸਿਆ ਹੈ ਕਿ ਮਾਮਲੇ ਚ ਕਾਨੂਨੀ ਮਾਹਿਰਾਂ ਸਲਾਹ ਲੈਣ ਮਗਰੋਂ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ।
ਅੱਜ ਪਰਿਵਾਰ ਵੱਲੋਂ ਸ਼ੁਭ ਕਰਨ ਸਿੰਘ ਦਾ ਸੰਸਕਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਭ ਕਰਨ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਅਤੇ ਉਨਾਂ ਦੀ ਧੀ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ। ਪਰਚਾ ਦਰਜ ਕਰਨ ਤੋਂ ਪਹਿਲਾਂ ਪਟਿਆਲਾ ਅਤੇ ਬਠਿੰਡਾ ਦੇ ਐਸਐਸਪੀ ਰਾਜਿੰਦਰਾ ਹਸਪਤਾਲ ਪਹੁੰਚੇ। ਖਨੌਰੀ ਬਾਰਡਰ ਤੇ ਸ਼ੁਭ ਕਰਨ ਸਿੰਘ ਨੂੰ ਕਿਸਾਨ ਅੰਦੋਲਨ ਦੌਰਾਨ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਉਨਾਂ ਦੇ ਪਰਿਵਾਰ ਨੂੰ ਹੌਸਲਾ ਦਿੱਤਾ।