ਪੰਜਾਬ ਦੇ ਇੱਕ ਹੋਰ ਬਹਾਦਰ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਨਾਇਕ ਗੁਰਪ੍ਰੀਤ ਸਿੰਘ (19 ਆਰਆਰ) ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਫੌਜੀ ਵਾਹਨ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਸ਼ਹੀਦ ਹੋ ਗਿਆ। ਗੁਰਦਾਸਪੁਰ ਦੇ ਪਿੰਡ ਸਰਾਵਾਂ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ ਲਖਬੀਰ ਕੌਰ ਅਤੇ ਪਤਨੀ ਗੁਰਬਿੰਦਰ ਕੌਰ ਨੇ ਗੁਰਪ੍ਰੀਤ ਨੂੰ ਮੋਢੇ ਨਾਲ ਮੋਢਾ ਲਾ ਕੇ ਵਿਦਾਇਗੀ ਦਿੱਤੀ। ਚਾਰ ਸਾਲਾ ਪੁੱਤਰ ਗੁਰਬਾਜ਼ ਸਿੰਘ ਨੇ ਆਪਣੇ ਸ਼ਹੀਦ ਪਿਤਾ ਨੂੰ ਸਲਾਮੀ ਦਿੱਤੀ ਅਤੇ ਚਿਤਾ ਨੂੰ ਅਗਨ ਭੇਟ ਕੀਤਾ।

















































