ਜਲੰਧਰ – ਚਾਰ ਸਤੰਬਰ ਅੱਜ ਗੁਰਦੁਆਰਾ ਸਿੰਘ ਸਭਾ ਮਕਸੂਦਾਂ ਚੌਂਕ ਜਲੰਧਰ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਪ੍ਰਧਾਨ ਜਥੇਦਾਰ ਚਰਨ ਸਿੰਘ ਦੀ ਅਗਵਾਈ ਹੇਠ ਹਾੜ ਪੀੜਤਾਂ ਦੀ ਸਹਾਇਤਾ ਲਈ ਇਕੱਤਰ ਕੀਤੀ ਸਮਗਰੀ ਨੂੰ ਅਜਨਾਲਾ ਖੇਤਰ ਦੇ ਹੜ ਪੀੜਤਾਂ ਦੀ ਮਦਦ ਲਈ ਭੇਜਣ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਇੱਕ ਕਿਸ਼ਤੀ ਪਸ਼ੂਆਂ ਦਾ ਚਾਰਾ ਤਰਪਾਲਾਂ ਮੱਛਰਦਾਨੀਆਂ ਤੇ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਦੋ ਗੱਡੀਆਂ ਵਿੱਚ ਭਰ ਕੇ ਭੇਜਿਆ ਗਿਆ। ਗੱਡੀਆਂ ਨੂੰ ਰਵਾਨਾ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਰਵਾਨਾ ਅਰਦਾਸ ਹੋਣ ਉਪਰੰਤ ਰਵਾਨਾ ਕੀਤਾ। ਸਰਦਾਰ ਮੰਨਣ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਹੜਾਂ ਦੀ ਵੱਡੀ ਕਰੋਪੀ ਕਾਰਨ ਅੱਜ ਪੰਜਾਬ ਦੇ 15 ਜਿਲਿਆਂ ਤੋਂ ਵੱਧ ਜਿਲੇ ਹੜਾਂ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਆ ਚੁੱਕੇ ਹਨ। ਕਿਸਾਨਾਂ ਮਜ਼ਦੂਰਾਂ ਪਸ਼ੂ ਪਾਲਕਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ। ਉਹਨਾਂ ਸਮੁੱਚੀਆਂ ਹੜ ਪੀੜਤ ਸਹਾਇਤਾ ਦੇਣ ਵਾਲੀਆਂ ਸਮੂਹ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਦੀ ਜਿੱਥੇ ਸਲਾਂਘਾ ਕੀਤੀ। ਉੱਥੇ ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਮਕਸੂਦਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿਹਾ ਕਿ ਗੁਰੂ ਘਰਾਂ ਨੇ ਹਮੇਸ਼ਾ ਸਮੁੱਚੀ ਮਾਨਵਤਾ ਲਈ ਗੁਰੂ ਦੇ ਆਦੇਸ਼ ਅਨੁਸਾਰ ਸੇਵਾਵਾਂ ਨਿਭਾਈਆਂ ਹਨ। ਉਹਨਾਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਸਮੂਹ ਪੰਜਾਬੀਆਂ ਨੇ ਜਿੱਥੇ ਇੱਕ ਜੁੱਟਤਾ ਦੀ ਮਿਸਾਲ ਪੈਦਾ ਕੀਤੀ ਹੈ। ਉੱਥੇ ਹਰ ਪੀੜਤਾਂ ਨੂੰ ਬਹੁਤ ਵੱਡਾ ਧਰਵਾਸ ਮਿਲਿਆ ਹੈ। ਉਹਨਾਂ ਕਿਹਾ ਉਹਨਾਂ ਨਾਲ ਇਸ ਮੌਕੇ ਸਮਾਜ ਸੇਵੀ ਆਗੂ ਰਣਜੀਤ ਸਿੰਘ ਰਾਣਾ, ਅਵਤਾਰ ਸਿੰਘ ਘੁੰਮਣ, ਮਨ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਪਰਦੀਪ ਸਿੰਘ, ਜੁਝਾਰ ਸਿੰਘ, ਪੈਨੀ ਸੰਧੂ, ਅਮਰਜੀਤ ਸਿੰਘ ਬਿਗਲ, ਕਰਨ ਸਿੰਘ ਮੱਕੜ, ਰਣਜੀਤ ਸਿੰਘ ਘੁੰਮਣ, ਪ੍ਰਭ ਦਿਆਲ ਸਿੰਘ, ਪੰਮਾ ਘੁੰਮਣ ਪੋਹਲ, ਪ੍ਰੀਤ ਸਿੰਘ ਚਾਵਲਾ, ਪੀਐਸ ਸੇਠੀ, ਦਲਵੀਰ ਸਿੰਘ, ਸਤਨਾਮ ਸਿੰਘ, ਰੇਸ਼ਮ ਸਿੰਘ, ਸੁਰਜੀਤ ਸਿੰਘ, ਅੰਗਰੇਜ ਸਿੰਘ, ਸਰਬਜੀਤ ਸਿੰਘ ਸਾਭੀ, ਬੀਬੀ ਕਮਲਜੀਤ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਸੁਰਿੰਦਰ ਕੌਰ ਅਤੇ ਨੇਕਾ ਪ੍ਰਬੰਧਕ ਮੌਜੂਦ ਸਨ।

















































