ਸਰਬਤ ਦਾ ਭਲਾ ਟਰਾਂਸਪੋਰਟ ਯੂਨੀਅਨ , ਸਕੂਲ ਆਟੋ ਰਿਕਸ਼ਾ ਯੂਨੀਅਨ, ਦਾ ਇਕ ਵਫ਼ਦ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਮਿਲਿਆ


ਜਲੰਧਰ ( ਪਰਮਜੀਤ ਸਾਬੀ) – ਅੱਜ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਸਰਬਤ ਦਾ ਭਲਾ ਟਰਾਂਸਪੋਰਟ ਯੂਨੀਅਨ, ਸਕੂਲ ਆਟੋ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਵਲੋ ਮੁਲਾਕਾਤ ਕੀਤੀ ਗਈ । ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਕੰਮ ਕਾਰ ਕਰਨ ਵਿੱਚ ਬਹੁਤ ਦਿੱਕਤ ਆ ਰਹੀ । ਸਾਡੇ 20 ਤੋ 25 ਹਜ਼ਾਰ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਸਾਡੇ ਆਟੋ ਜਬਤ ਕੀਤੇ ਜਾ ਰਹੇ ਹਨ । ਚਾਹੇ ਮੌਕੇ ਤੇ ਆਟੋ ਚਾਲਕ ਕੋਲ ਡ੍ਰਾਈਵਿੰਗ ਲਾਇਸੈਂਸ ਜਾ ਆਰ ਸੀ ਵੀ ਮੌਜੂਦ ਹੋਵੇ ਫਿਰ ਵੀ ਉਸਦਾ ਚਲਾਨ ਕੱਟਿਆ ਜਾ ਰਿਹਾ ਹੈ । ਇਸ ਦੇ ਨਾਲ ਸਿਰਫ ਆਟੋ ਚਾਲਕ ਹੀ ਤੰਗ ਪਰੇਸ਼ਾਨ ਨਹੀ ਹੋ ਰਹੇ ਸਗੋ ਸਕੂਲਾਂ ਦੇ ਬੱਚੇ ਵੀ ਬਹੁਤ ਤੰਗ ਪ੍ਰੇਸ਼ਾਨ ਹੋ ਰਹੇ ਹਨ । ਆਟੋ ਚਾਲਕਾਂ ਨੇ ਕਿਹਾ ਕਿ ਉਨੀ ਤਾਂ ਸਾਡੀ ਮਹੀਨੇ ਦੀ ਕਮਾਈ ਨਹੀਂ ਹੈ ਜਿੰਨੇ ਦੇ ਚਲਾਨ ਕੱਟੇ ਜਾ ਰਹੇ ਹਨ ਜੋ ਕਿ ਸਰਾਸਰ ਧੱਕਾ ਹੈ । ਇਸ ਮੌਕੇ ਤੇ ਰਾਜਿੰਦਰ ਬੇਰੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਆਮ ਲੋਕਾਂ ਨੂੰ ਹੀ ਸਭ ਤੋ ਵੱਧ ਤੰਗ ਕਰ ਰਹੀ ਹੈ । ਰੋਜ਼ ਦੀ ਆਪਣੀ ਮਿਹਨਤ ਨਾਲ ਆਪਣਾ ਘਰ ਪਰਿਵਾਰ ਚਲਾਉਣ ਵਾਲੇ ਇਨਾਂ ਆਟੋ ਚਾਲਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ । ਸੋਮਵਾਰ ਨੂੰ ਇਨਾਂ ਆਟੋ ਚਾਲਕਾਂ ਨਾਲ ਡੀ ਸੀ ਸਾਹਿਬ ਨਾਲ ਮੀਟਿੰਗ ਕੀਤੀ ਜਾਵੇਗੀ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top