ਮੁਕੇਰੀਆਂ ਵਿਖੇ ਡੇਂਗੂ ਦਾ ਕਰਵਾਇਆ ਗਿਆ ਸਰਵੇ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕਤਾ ਜਾਣਕਾਰੀ ਦਿੱਤੀ

ਮੁਕੇਰੀਆਂ (ਸੋਨੂੰ ਥਾਪਰ) – ਪੰਜਾਬ ਸਰਕਾਰ ਅਤੇ ਸਿਵਿਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੇ ਹੁਕਮਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਮੁਕੇਰੀਆਂ ਡਾਕਟਰ ਰਮਨ ਕੁਮਾਰ ਦੀ ਅਗਵਾਹੀ ਹੇਠ ਹੋਟ ਸਪੋਟ ਏਰੀਏ ਵਿੱਚ ਡੇਂਗੂ ਸਬੰਧੀ ਅਵੇਅਰਨੈਸ ਐਕਟੀਵਿਟੀ ਲਈ ਟੀਮਾਂ ਬਣਾ ਕੇ ਰਵਾਨਾ ਕੀਤੀਆਂ ਗਈਆਂ। ਸਿਵਲ ਹਸਪਤਾਲ ਮੁਕੇਰੀਆਂ ਵਿੱਚ ਬਣੇ ਡੇਂਗੂ ਦੇ ਵਾਰਡ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨ ਕੁਮਾਰ ਦੁਆਰਾ ਮਰੀਜ਼ਾਂ ਕੋਲ ਜਾ ਕੇ ਉਹਨਾਂ ਦਾ ਹਾਲ ਜਾਣਿਆ ਅਤੇ ਸਿਵਲ ਹਸਪਤਾਲ ਵਿੱਚ ਰਿਹਾਇਸ਼ੀ ਕੁਆਰਟਰ ਅਤੇ ਕੰਟੀਨ ਵਿੱਚ ਬਰੀਡਿੰਗ ਚੈੱਕਰਾਂ ਅਤੇ ਹੈਲਥ ਟੀਮ ਨਾਲ ਮਿਲ ਕੇ ਐਕਟੀਵਿਟੀ ਕੀਤੀ ਗਈ।

ਇਸ ਤੋਂ ਇਲਾਵਾ ਨਰਸਿੰਗ ਵਿਦਿਆਰਥੀਆਂ ਨਾਲ ਟੀਮਾਂ ਬਣਾ ਕੇ ਦਾਣਾ ਮੰਡੀ ਮੁਕੇਰੀਆਂ ਵਿਖੇ ਡੇਂਗੂ ਦਾ ਸਰਵੇ ਕਰਵਾਇਆ ਗਿਆ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕਤਾ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਹੈਲਥ ਇੰਸਪੈਕਟਰ ਸੁੱਖ ਦਿਆਲ ਅਤੇ ਹੈਲਥ ਇੰਸਪੈਕਟਰ ਸਰਵਣ ਮਸੀਹ ਸ਼ੇਰਗਿਲ ਨੇ ਹੈਲਥ ਟੀਮ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਨਾਲ ਲੈ ਕੇ ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆ ਕਾਲਜ ਵਿਖੇ ਵਿਦਿਆਰਥੀਆਂ ਅਤੇ ਟੀਚਰਾਂ ਨੂੰ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਸਬੰਧੀ ਜਾਗਰੂਕਤਾ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਡੇਂਗੂ ਦਾ ਇਲਾਇਜਾ ਟੈਸਟ ਸਿਵਿਲ ਹਸਪਤਾਲ ਮੁਕੇਰੀਆਂ ਵਿਖੇ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਸਮੀਰ ਸ਼ਰਮਾ, ਵਾਈਸ ਪ੍ਰਿੰਸੀਪਲ ਡਾਕਟਰ ਅਰੁਣ ਸ਼ਰਮਾ, ਡਾਕਟਰ ਸਿਮੀ ਸ਼ਰਮਾ, ਡਾਕਟਰ ਅਸ਼ੋਕ ਚੌਧਰੀ, ਡਾਕਟਰ ਗੋਪੀ ਸ਼ਰਮਾ, ਪ੍ਰਵੀਨ ਕੁਮਾਰ ਸਿਹਤ ਕਰਮਚਾਰੀ, ਜਸਵੀਰ ਕੁਮਾਰ, ਰਜਿੰਦਰ ਕੁਮਾਰ, ਨਰੇਸ਼ ਕੁਮਾਰ, ਬਰੀਡਿੰਗ ਚੈੱਕਕਰ ਮੋਨਿਕਾ, ਕਿਰਣ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top