ਐਸ ਡੀ ਪਬਲਿਕ ਸਕੂਲ ਆਦਮਪੁਰ ਦੀ ਇੱਕ ਚਾਰ ਸਾਲਾਂ ਬੱਚੀ ਦੀ ਹੋਈ ਦਰਦਨਾਕ ਮੌਤ!

ਆਦਮਪੁਰ( ਦਲਜੀਤ ਸਿੰਘ ਕਲਸੀ) – ਅੱਜ ਦੁਆਬਾ ਸਰਪੰਚ ਯੂਨੀਅਨ ਆਦਮਪੁਰ ਦੇ ਪ੍ਰਧਾਨ ਸਰਪੰਚ ਅਸ਼ੋਕ ਕੁਮਾਰ ਦੀ ਸਰਪਰਸਤੀ ਹੇਠ ਯੂਨੀਅਨ ਦੇ ਮੈਂਬਰਾਂ ਵੱਲੋਂ ਐਸਡੀਐਮ ਸ੍ਰੀ ਵਿਵੇਕ ਮੋਦੀ ਜੀ ਆਦਮਪੁਰ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਆਬਾ ਸਰਪੰਚ ਯੂਨੀਅਨ ਦੇ ਸੈਕਟਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੋ ਕੱਲ ਐਸ ਡੀ ਪਬਲਿਕ ਸਕੂਲ ਆਦਮਪੁਰ ਵਿੱਚ ਇੱਕ ਚਾਰ ਸਾਲਾਂ ਬੱਚੀ ਦੀ ਮੌਤ ਸਕੂਲ ਅੰਦਰ ਹੋਈ, ਉਹ ਸਕੂਲ ਮੈਨੇਜਮੈਂਟ ਦੀ ਅਣਗਹਿਲੀ ਕਾਰਨ ਹੋਈ ਹੈ । ਸਕੂਲ ਪ੍ਰਬੰਧਕ ਨੇ ਸਰਕਾਰ ਦੀਆਂ ਗਾਈਡਲਾਈਨਾਂ ਦੀ ਅਣਦੇਖੀ ਕੀਤੀ ਹੈ। ਉਹਨਾਂ ਕਿਹਾ ਕਿ ਸਕੂਲ ਪ੍ਰਬੰਧਨ ਬੱਚਿਆਂ ਦੇ ਮਾਪਿਆਂ ਤੋਂ ਹਰ ਸਾਲ ਲੱਖਾਂ ਰੁਪਏ ਫੀਸ ਲੈਂਦੇ ਹਨ ਤੇ ਬਦਲੇ ਵਿੱਚ ਬੱਚੇ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਜਾ ਰਹੀ, ਜਿਸ ਦੀ ਜ਼ਿੰਦਾ ਮਿਸਾਲ ਕੱਲ ਹੋਈ ਬੱਚੀ ਦੀ ਮੌਤ ਹੈ। ਸੋ ਯੂਨੀਅਨ ਵੱਲੋਂ ਐਸਡੀਐਮ ਆਦਮਪੁਰ ਜੀ ਨੂੰ ਮੰਗ ਪੱਤਰ ਦੇ ਕੇ ਕਿਹਾ ਗਿਆ ਹੈ ਕਿ ਆਦਮਪੁਰ ਹਲਕੇ ਦੇ ਸਾਰੇ ਸਕੂਲਾਂ ਦੀ ਪੰਚਾਇਤ ਯੂਨੀਅਨ ਦੀ ਨਾਲ ਮਿਲ ਕੇ ਸਕੂਲ ਜਾ ਕੇ ਚੈਕਿੰਗ ਕੀਤੀ ਜਾਵੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇ। ਉਹਨਾਂ ਕਿਹਾ ਕਿ ਯੂਨੀਅਨ ਵੱਲੋਂ ਪੱਤਰ ਵਿੱਚ ਪੰਜ ਮੰਗਾਂ ਰੱਖੀਆਂ ਗਈਆਂ ਹਨ ਜਿਸ ਨਾਲ ਬੱਚਿਆਂ ਦੀ ਸੇਫਟੀ ਹੋਵੇਗੀ ਤੇ ਐਸਡੀਐਮ ਸਾਹਿਬ ਇਸ ਸਬੰਧੀ ਆਪਣੇ ਦਫਤਰ ਤੋਂ ਹਰ ਸਕੂਲ ਨੂੰ ਇੱਕ ਲਿਖਤੀ ਪੱਤਰ ਜਾਰੀ ਕਰਕੇ ਇਹ ਹਦਾਇਤਾਂ ਜਾਰੀ ਕਰਨ ਲਈ ਪ੍ਰਬੰਧ ਕਰਨਗੇ। ਇਸ ਮੌਕੇ ਅਸ਼ੋਕ ਕੁਮਾਰ ਪ੍ਰਧਾਨ, ਇੰਦਰਜੀਤ ਸਿੰਘ ਸੈਕਟਰੀ, ਰਕੇਸ਼ ਕਪੂਰ ਪਿੰਕਾ ਲੰਬੜਦਾਰ, ਹਨਿੰਦਰ ਸਿੰਘ ਬਲਾਕ ਪ੍ਰਧਾਨ ਆਦਮਪੁਰ, ਸਰਪੰਚ ਹਰਭਜਨ ਲਾਲ ਲੇਸੜੀਵਾਲ, ਮਿੰਟੂ ਸਰਪੰਚ ਮਸਾਣੀਆਂ ਆਦਿ ਹਾਜ਼ਰ ਸਨ

Leave a Comment

Your email address will not be published. Required fields are marked *

Scroll to Top