ਜਲੰਧਰ ( ਦਲਜੀਤ ਸਿੰਘ ਕਲਸੀ)- ਬੱਬਰ ਕਰਮ ਸਿੰਘ ਸ਼ਹੀਦ ਸਰਕਾਰੀ ਕੋ-ਐਜੂਕੇਸ਼ਨ ਸੈਕੰਡਰੀ ਸਕੂਲ ਹਰੀਪੁਰ ਵਿੱਚ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਸਪਲਾਈ ਦੀ ਸਮੱਸਿਆਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ, ਪਿੰਡ ਹਰੀਪੁਰ ਨਿਵਾਸੀ ਸਵਰਗਵਾਸੀ ਚੌਧਰੀ ਪਰਮਜੀਤ ਸਿੰਘ ਜੀ ਯਾਦ ਨੂੰ ਸਮਰਪਿਤ ਉਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਪੁੱਤਰ ਦਿਲਾਵਰ ਸਿੰਘ ਗੁਰਾਇਆ ਅਤੇ ਲਾਲੀ ਗੁਰਾਇਆ ਵੱਲੋ 15 ਕਿਲੋ ਵਾਟ ਦਾ ਆਵਾਜ਼ ਰਹਿਤ ਅਧੁਨਿਕ ਜਨਰੇਟਰ ਸਕੂਲ ਨੂੰ ਖਰੀਦ ਕੇ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਡਾਕਟਰ ਨਿਰਮਲ ਕੌਲ ਅਤੇ ਸਕੂਲ ਮੁਖੀ ਮੈਡਮ ਮੀਨਾਕਸ਼ੀ ਅਤੇ ਸਮੂਹ ਸਕੂਲ ਸਟਾਫ ਨੇ ਸਮੂਹ ਗੁਰਾਇਆ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਪੇਂਡੂ ਖੇਤਰਾ ਵਿੱਚ ਬਿਜਲੀ ਦੇ ਲੱਗਦੇ ਲੰਮੇ ਕੱਟ ਕਾਰਨ ਸਕੂਲ ਵਿੱਚ ਪੜ੍ਹਾਈ ਬੁਰੀ ਤਰ੍ਹਾ ਪ੍ਰਭਾਵਿਤ ਹੁੰਦੀ ਸੀ। ਅਤੇ ਸਾਡੇ ਸਕੂਲ ਦੇ ਬੱਚਿਆਂ ਨੂੰ ਗਰਮੀ ਨਾਲ ਜੂਝਣਾ ਪੈਂਦਾ ਸੀ, ਪਰ ਹੁਣ ਇਸ ਸਮੱਸਿਆ ਦਾ ਹੱਲ ਹੋਣ ਨਾਲ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾ ਦੀ ਪੜ੍ਹਾਈ ਸੁਚੱਜੇ ਢੰਗ ਨਾਲ ਹੋ ਸਕੇਗੀ। ਉਨ੍ਹਾ ਨੇ ਕਿਹਾ ਕਿ ਇਸ ਸਕੂਲ ਅਤੇ ਪਿੰਡ ਦੇ ਸਮੁੱਚੇ ਵਿਕਾਸ ਵਿੱਚ ਪਿੰਡ ਦੀ ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਪਿੰਡ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਦੇ ਦਾਨੀ ਸੱਜਣਾਂ ਦਾ ਵਡਮੁੱਲਾ ਯੋਗਦਾਨ ਰਿਹਦਾ ਹੈ। ਅਤੇ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਦਾਨੀ ਸੱਜਣ ਇਸੇ ਤਰ੍ਹਾਂ ਸਾਡੇ ਪਿੰਡ ਅਤੇ ਸਕੂਲ ਲਈ ਵਿਸ਼ੇਸ਼ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਉਹਨਾਂ ਤੋਂ ਇਲਾਵਾ ਡਾਕਟਰ ਨਿਰਮਲ ਕੌਲ ਸਰਪੰਚ ਹਰੀਪੁਰ, ਮੈਡਮ ਮਿਨਾਕਸ਼ੀ, ਦਵਿੰਦਰ ਸਿੰਘ, ਅਕੁੰਰ ਅਰੋੜਾ, ਵਿਸ਼ਕਰਨ, ਰਣਵੀਰ ਸਿੰਘ ਸੇਠੀ ਪ੍ਰਧਾਨ ਨੌਜਵਾਨ ਸਭਾ ਹਰੀਪੁਰ, ਹਰਵਿੰਦਰ ਸਿੰਘ ਸੋਨੀ ਅਤੇ ਹੋਰ ਹਾਜ਼ਰ ਸਨ।

















































