ਜਲੰਧਰ ਤੋ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੂੰ ਦਿਤਾ ਮੰਗ ਪੱਤਰ – ਜਸਬੀਰ ਸਿੰਘ ਪਿੱਦੀ

ਜਲੰਧਰ (ਪਰਮਜੀਤ ਸਾਬੀ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਪਿੱਦੀ ਜੀ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅੱਜ ਪਾਰਲੀਮੈਂਟ ਦੇ ਇਜਲਾਸ ਨੂੰ ਮੱਤ ਦੇ ਨਜ਼ਰ ਰੱਖਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ
ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੂਰੇ ਪੰਜਾਬ ਵਿੱਚ ਭਾਜਪਾ ਦੇ ਵਿਰੋਧੀ ਧਿਰਾਂ ਦੇ ਪਾਰਲੀਮੈਂਟ ਮੈਂਬਰਾਂ ਨੂੰ ਮੰਗ ਪੱਤਰ ਦੇ ਕੇ ਪਾਰਲੀਮੈਂਟ ਵਿੱਚ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਦੀ ਅਵਾਜ਼ ਬੁਲੰਦ ਕਰਨ ਵਾਸਤੇ ਕਿਹਾ ਗਿਆ ।ਇਸ ਮੰਗ ਪੱਤਰ ਮੰਗ ਕੀਤੀ ਗਈ ਕਿ msp ਖਰੀਦ ਦੀ ਗਰੰਟੀ ਦਾ ਕਨੂੰਨ ਬਣਾਇਆ ਜਾਵੇ,ਸਾਰੀਆਂ ਫਸਲਾਂ ਦੇ ਭਾਅ ਡਾ ਸੁਆਮੀਨਾਥਨ ਦੀ ਰਿਪੋਰਟ ਦੇ ਆਧਾਰ ਤੇ ਦਿੱਤੇ ਜਾਣ,ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ,ਖੇਤੀ ਨੂੰ ਪਰਦੂਸ਼ਣ ਕਨੂੰਨ ਤੋਂ ਬਾਹਰ ਕੀਤਾ ਜਾਵੇ,ਪਿਛਲੇ ਅੰਦੋਲਨ ਦੇ ਪਰਚੇ ਰੱਦ ਕੀਤੇ ਜਾਣ,ਬਿਜਲੀ ਐਕਟ 2023 ਰੱਦ ਕੀਤਾ ਜਾਵੇ,ਜ਼ਮੀਨ ਇਕਵਾਇਰ ਕਨੂੰਨ 2013 ਨੂੰ ਬਰਕਰਾਰ ਰੱਖਿਆ ਜਾਵੇ,ਕਿਸਾਨਾਂ ਅਤੇ ਮਜ਼ਦੂਰਾਂ ਨੂੰ 58 ਸਾਲ ਦੀ ਉਮਰ ਤੋਂ ਬਾਅਦ 10 ਹਜ਼ਾਰ ਪੈਨਸ਼ਨ ਦਿੱਤੀ ਜਾਵੇ,ਫ਼ਸਲੀ ਬੀਮਾਂ ਯੋਜਨਾਂ ਸਰਕਾਰ ਖੁਦ ਪ੍ਰੀਮੀਅਮ ਭਰ ਕੇ ਆਪਣੇ ਪੱਧਰ ਤੇ ਲਾਗੂ ਕਰੇ, ਭਾਰਤ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਵੇ ,ਨਰੇਗਾ ਦੀ ਦਿਹਾੜੀ 700 ਕਰਕੇ ਉਸ ਨੂੰ ਸਾਲ ਵਿੱਚ 200 ਦਿਨ ਕੀਤਾ ਜਾਵੇ,ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਆਦਿ ਮੰਗਾਂ ਸ਼ਾਮਿਲ ਹਨ।

ਉਹਨਾਂ ਦੱਸਿਆ ਕਿ ਅੱਜ ਜਲੰਧਰ ਤੋ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀਂ ਨੂੰ ਮੰਗ ਪੱਤਰ ਦਿੱਤਾ ਅਤੇ ਉਹਨਾਂ ਨੂੰ ਇਜਲਾਸ ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਚੁੱਕਣ ਵਾਸਤੇ ਜ਼ੋਰ ਦਿੱਤਾ ।ਉਹਨਾਂ ਦੱਸਿਆ ਕਿ ਜੋ ਮੈਂਬਰ ਪਾਰਲੀਮੈਂਟ ਇਜਲਾਸ ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਚੁੱਕਣਗੇ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀ ਦਿੱਤਾ ਜਾਵੇਗਾ।ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਪਿੱਦੀ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਸੀ.ਮੀਤ .ਪ੍ਰਧਾਨ ਸਤਨਾਮ ਸਿੰਘ ਰਾਈਵਾਲ ,ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲ ਅੰਬੀਆਂ,ਦਲਬੀਰ ਸਿੰਘ ਕੰਗ ,ਹਰਦੀਪ ਸਿੰਘ ਹੇਰਾਂ,ਜਗਤਾਰ ਸਿੰਘ ਚੱਕ ਬਾਹਮਣੀਆਂ,ਕਿਸ਼ਨ ਦੇਵ ਮਿਆਣੀ,ਦਲਬੀਰ ਸਿੰਘ ਮੁੰਡੀ ਸ਼ੈਰੀਆਂ,ਦਿਲਬਾਗ ਸਿੰਘ ਰਾਈਵਾਲ,ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ,ਗੁਰਮੁਖ ਸਿੰਘ ਚੱਕਵਡਾਲਾ,ਸ਼ੇਰ ਸਿੰਘ ਰਾਮੇ ,ਹਰਫੂਲ ਸਿੰਘ ਰਾਜੇਵਾਲ,ਗੁਰਮੀਤ ਸਿੰਘ ਨੰਗਲ ਅੰਬੀਆਂ ,ਜਸਪਾਲ ਸਿੰਘ ਸਾਂਦਾਂ,ਨਾਹਰ ਸਿੰਘ ਸਾਂਦਾਂ,ਅਤੇ ਹੋਰ ਵੀ ਭਰਾਤਰੀ ਜਥੇਬੰਦੀਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top