ਹੋਸ਼ਿਆਰਪੁਰ – ਮਾਨਯੋਗ ਸ਼੍ਰੀ ਸਰੋਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ,ਸ੍ਰੀ ਸਰਬਜੀਤ ਸਿੰਘ ਬਾਹੀਆਂ ਐੱਸ.ਪੀ.( ਇਨਵੈਸਟੀਗੇਸ਼ਨ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ, ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ਼੍ਰੀ ਪਰਮਿੰਦਰ ਸਿੰਘ ਮੰਡ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੇ ਦਿਸ਼ਾ ਨਿਰਦੇਸ਼ਾਂ ਹੇਠ SI/SHO ਬਲਜਿੰਦਰ ਸਿੰਘ ਥਾਣਾ ਗੜ੍ਹਸ਼ੰਕਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਬਾਹੱਦ ਰਕਬਾ ਅੱਡਾ ਚੋਹੜਾ ਤੋ ਪਿੰਡ ਡਘਾਮ ਰੋਡ ਤੋ ਐਕਟਿਵਾ ਨੰਬਰੀ PB-24-E-0221 ਮਾਰਕਾ HONDA ACTIVA ਰੰਗ ਕਾਲਾ ਤੇ ਸਵਾਰ ਮੁਸੱਮੀ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਡਘਾਮ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਹੈਰੋਇਨ ਵਜਨੀ 50 ਗ੍ਰਾਮ, ਕੁੱਲ 09 ਪੱਤੇ ਹਰੇਕ ਪੱਤੇ ਵਿੱਚ 15/15 ਨਸ਼ੀਲੀਆਂ ਗੋਲੀਆਂ ਕੁੱਲ 135 ਨਸ਼ੀਲੀਆਂ ਗੋਲੀਆਂ ਮਾਰਕਾ ETIZOLAM TABLETS 0.5 MG ਰੰਗ ਸੰਤਰੀ,ਡਰੱਗ ਮਨੀ 1,00,000/-ਰੁਪਏ ਭਾਰਤੀ ਕਰੰਸੀ ਨੋਟ (500/500 ਦੇ 200 ਨੋਟ) ਅਤੇ ਇੱਕ ਮੋਬਾਇਲ ਫੋਨ ਮਾਰਕਾ REDMI ਰੰਗ ਕਾਲਾ ਬ੍ਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 119 ਮਿਤੀ 16-07-2024 अ/प 21,22-61-85 NDPS ACT ਥਾਣਾ ਗੜਸ਼ਕਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ । ਜਿਸ ਪਾਸੋ ਹੁਣ ਤੱਕ ਪੁੱਛਗਿੱਛ ਜਾਰੀ ਹੈ ਤੇ ਮੁਸੱਮੀ ਪਰਮਜੀਤ ਸਿੰਘ ਉਰਫ ਪੰਮਾ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ
- +91 99148 68600
- info@livepunjabnews.com