ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਹਰ ਪੀੜਤਾਂ ਲਈ ਮੈਡੀਕਲ ਸਹੂਲਤਾਂ ਮੁਹਈਆ ਕਰਾਏਗੀ – ਰਾਣਾ

ਜਲੰਧਰ 28 ਅਗਸਤ – ਪੰਜਾਬ ਵਿੱਚ ਆਏ ਕੁਦਰਤੀ ਹੜਾਂ ਨੇ ਪੰਜਾਬ ਦੀ ਕਿਸਾਨੀ ਦੇ ਨਾਲ ਨਾਲ ਜਨਤਾ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਇਸ ਦੁੱਖ ਦੀ ਘੜੀ ਵਿੱਚ ਪੰਜਾਬ ਦੀਆਂ ਸਮੁੱਚੀਆਂ ਪੰਥਾਂ ਸਿਆਸੀ ਜਥੇਬੰਦੀਆਂ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਆਪਣੀ ਨੈਤਿਕ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਪਰ ਸਰਕਾਰ ਜਿੰਮੇਵਾਰੀ ਨਿਭਾਣ ਦੀ ਬਜਾਏ ਬੁਰੀ ਤਰ੍ਹਾਂ ਫਿਰ ਸਾਬਤ ਹੋ ਰਹੀ ਹੈ। ਇਹ ਵਿਚਾਰ ਅੱਜ ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਰਜਿਸਟਰ ਲੰਮਾ ਪਿੰਡ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾਂ ਇੱਕ ਮੀਟਿੰਗ ਦੌਰਾਨ ਲਿਖਤੀ ਬਿਆਨ ਜਾਰੀ ਕਰਦਿਆਂ ਸਾਥੀਆਂ ਸਮੇਤ ਸਾਂਝੇ ਕੀਤੇ, ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਮੈਡੀਕਲ ਸਹੂਲਤਾਂ ਮੁਹਈਆ ਕਰਾਈਆਂ ਜਾਣਗੀਆਂ। ਉਹਨਾਂ ਸਰਕਾਰ ਪੰਜਾਬ ਦੀ ਜਨਤਾ ਦੀ ਚੁਣੀ ਹੋਈ ਹੈ। ਜਿਸ ਨੂੰ ਔਖੇ ਸਮੇਂ ਜਨਤਾ ਦੀ ਮਦਦ ਕਰਨ ਲਈ ਵੱਡੇ ਪੱਧਰ ਤੇ ਰਾਹਤ ਸਮੱਗਰੀ ਦੇ ਨਾਲ ਨਾਲ ਹੋਏ ਨੁਕਸਾਨ ਦੀ ਭਰਭਾਈ ਕਰਨੀ ਚਾਹੀਦੀ ਹੈ। ਇੱਥੇ ਸਰਕਾਰ ਦੀ ਨਲਾਇਕੀ ਵੀ ਸਾਬਤ ਹੁੰਦੀ ਹੈ ਕਿ ਹੜ ਪੀੜਤਾਂ ਦੀ ਆਮਦ ਨੂੰ ਦੇਖ ਕੇ ਸਰਕਾਰ ਨੇ ਉਹਨਾਂ ਦੇ ਰੋਕਥਾਮ ਲਈ ਕੋਈ ਵੀ ਸਾਰ ਕਰ ਕਦੋਂ ਨਹੀਂ ਉਠਾਏ। ਉਹਨਾਂ ਸਮੂਹ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਦਰਤੀ ਆਫਤ ਤੇ ਕਰੂਪੀ ਸਮੇਂ ਸਾਨੂੰ ਸਾਰਿਆਂ ਨੂੰ ਮਾਨਵਤਾ ਦੇ ਭਲੇ ਲਈ ਅੱਗੇ ਆ ਕੇ ਹੜ ਪੀੜਤਾਂ ਦੇ ਮਦਦ ਕਰਨੀ ਚਾਹੀਦੀ ਹੈ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਹੜ ਪੀੜਤਾਂ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਕੇਂਦਰ ਸਾਬਤ ਕਰਕੇ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਉਪਰਾਲਿਆਂ ਦੀ ਜੋਰਦਾਰ ਸਲਾਂਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਪੂਰੇ ਸੰਸਾਰ ਭਰ ਵਿੱਚ ਆਈਆਂ। ਕੁਦਰਤੀ ਆਫਤਾਂ ਅਤੇ ਹੋਰ ਕਰੋਨਾ ਕਾਰਨ ਪੈਦਾ ਹਾਲਾਤਾਂ ਦੌਰਾਨ ਵੀ ਵੱਡੇ ਪੱਧਰ ਤੇ ਸ਼ਾਨਦਾਰ ਸੇਵਾਵਾਂ ਨਹਾਈਆਂ ਹਨ। ਹਮੇਸ਼ਾ ਪੀੜਤਾਂ ਦੀ ਬਾਂਹ ਫੜ ਕੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਕੇ ਮਾਨਵਤਾ ਦੀ ਸੇਵਾ ਕੀਤੀ ਹੈ। ਇਸ ਮੌਕੇ ਉਹਨਾਂ ਨਾਲ ਜਗਜੀਤ ਸਿੰਘ ਖਾਲਸਾ, ਫੁੰਮਣ ਸਿੰਘ, ਸੁਰਿੰਦਰ ਸਿੰਘ, ਰਾਜ, ਦਲਜੀਤ ਸਿੰਘ ਲੰਮਾ ਪਿੰਡ ਠੇਕੇਦਾਰ, ਪਰਮਜੀਤ ਸਿੰਘ, ਮਹਿੰਦਰ ਸਿੰਘ ਲੰਮਾ ਪਿੰਡ, ਪ੍ਰਦੀਪ ਸਿੰਘ ਸੰਤੋਖਪੁਰਾ, ਮਹਿੰਦਰ ਸਿੰਘ ਜੰਬਾ, ਲਾਲ ਚੰਦ ਠੇਕੇਦਾਰ, ਓਮ ਪ੍ਰਕਾਸ਼, ਧਰਮਿੰਦਰ ਸਿੰਘ ਭਾਟੀਆ, ਤੇਜਿੰਦਰ ਸਿੰਘ, ਰਿੰਕਾ ਸਮੇਤ ਬਹੁਤ ਸਾਰੇ ਮੈਂਬਰ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top