ਪਤਾਰਾ (ਪਰਮਜੀਤ ਸਾਬੀ) ਪਿੰਡ ਹਜ਼ਾਰਾਂ ਜਿਲਾ ਜਲੰਧਰ ਵਿਖੇ ਸਲਾਨਾ ਫੁੱਟਬਾਲ ਟੂਰਨਾਮੈਂਟ ਲਖਵੀਰ ਸਿੰਘ ਹਜਾਰਾ ਜੋ ਕਿ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਜਿੱਤ ਪ੍ਰਾਪਤ ਕਰ ਚੁੱਕੇ ਹਨ ਹਰੇਕ ਸਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹਨ। ਮਿਤੀ 16-12-2025 ਤੋਂ 21-12-2025 ਨੂੰ ਫਾਈਨਲ ਮੈਚ ਕਰਵਾਏ। ਇਸ ਮੌਕੇ ਆਦਮਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਆਦਮਪੁਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ਼੍ਰੀ ਪਵਨ ਕੁਮਾਰ ਟੀਨੂ ਮੁੱਖ ਮਹਿਮਾਨ ਤੇ ਵਿਸ਼ੇਸ਼ ਤੌਰ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲਖਬੀਰ ਸਿੰਘ ਹਜਾਰਾ (ਚੈਅਰਮੈਨ) ਅਤੇ ਐਨ. ਆਰ. ਆਈ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁੱਟਬਾਲ ਦੇ ਟੂਰਨਾਮੈਂਟ ਕਰਵਾਏ ਗਏ। ਇਸ ਮੌਕੇ ਲਖਬੀਰ ਸਿੰਘ ਹਜ਼ਾਰਾਂ ਨੇ ਆਪਣੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕੀਤਾ। ਉਪਰੰਤ ਉਹਨਾਂ ਨੇ ਕਿਹਾ ਕਿ ਸਾਡਾ ਪਹਿਲਾ ਤੋਂ ਇਹ ਨੌਜਵਾਨਾਂ ਨੂੰ ਕਹਿਣਾ ਹੈ ਕਿ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਅਤੇ ਖੇਡਾਂ ਪ੍ਰਤੀ ਪਿਆਰ ਕਰਨ ਦਾ ਸੰਦੇਸ਼ ਦਿੱਤਾ ਅਤੇ ਪਤਵੰਤੇ ਸੱਜਣ ਅਤੇ ਖਿਡਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

















































