ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆਉਂਦਾ ਨੌਜਵਾਨ ਸੜਕ ਹਾਦਸੇ ‘ਚ ਹੋਇਆ ਮੌਤ ਦਾ ਸ਼ਿਕਾਰ

ਹੁਸ਼ਿਆਰਪੁਰ (ਸੋਨੂ ਥਾਪਰ) – ਬੀਤੇ ਦਿਨੀਂ ਜਿਲ੍ਹਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਮਹਿਲਾਂਵਾਲੀ ਦਾ ਨੋਜਵਾਨ ਤਰਸੇਮ ਲਾਲ ਪੁੱਤਰ ਪ੍ਰੀਤਮ ਚੰਦ ਉਮਰ ਕਰੀਬ 42-43 ਸਾਲ ਆਪਣੇ ਪਿੰਡ ਮਹਿਲਾਂਵਾਲੀ ਤੋਂ ਮੰਦਰ ਮੱਥਾ ਟੇਕਣ ਗਿਆ ਸੀ ਤੇ ਮੰਦਰ ਮੱਥਾ ਟੇਕ ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ। 7 ਤੋ 8  ਵਜੇ ਦੇ ਕਰੀਬ ਨਾ ਮਾਲੂਮ ਮੋਟਰਸਾਈਕਲ ਚਾਲਕ ਦੁਆਰਾ ਤਰਸੇਮ ਲਾਲ ਨੂੰ ਟੱਕਰ ਮਾਰ ਦਿੱਤੀ ਗਈ। ਜਿਸ ਨਾਲ ਤਰਸੇਮ ਲਾਲ ਨੂੰ ਬਹੁਤ ਗੰਭੀਰ ਚੋਟਾਂ ਆਈਆਂ। ਪਿੰਡ ਵਾਸੀਆਂ ਨੇ 108 ਤੇ ਫੋਨ ਕਰਕੇ ਐਮਬੂਲੈਂਸ ਵਾਲੀਆਂ ਨੂੰ ਬੁਲਾਇਆ। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰ ਦਿੱਤਾ ਗਿਆ। ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡਾਕਟਰ ਨੇ ਉਸਦੀ ਗੰਭੀਰ ਸੱਟ ਨੂੰ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ।ਇਸ ਦੌਰਾਨ ਤਰਸੇਮ ਲਾਲ ਦੇ ਘਰ ਵਾਲਿਆਂ ਨੇ ਉਸਦਾ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਇਆ। ਪਰ ਉਸਦੀ ਹਾਲਤ ਵਿਗੜਦੀ ਦੇਖ ਪ੍ਰਾਈਵੇਟ ਹਸਪਤਾਲ ਨੇ ਉਸ ਨੂੰ ਜਵਾਬ ਦੇ ਦਿੱਤਾ। ਫਿਰ ਉਸ ਦੇ ਘਰ ਦੇ ਉਸ ਨੂੰ PGI ਲੈ ਗਏ। PGI ਵਾਲੀਆਂ ਨੇ ਉਸ ਨੂੰ ਜਵਾਬ ਦੇ ਦਿੱਤਾ ਤੇ ਕਿਹਾ ਇਸ ਦੀ ਘਰ ਜਾ ਕੇ ਸੇਵਾ ਕਰ ਲਵੋ। ਵਾਪਸ 19-10-2025 ਨੂੰ PGI ਤੋਂ ਵਾਪਸ ਪਰਤਦਿਆਂ ਹੁਸ਼ਿਆਰਪੁਰ ਪਹੁੰਚਦਿਆਂ ਹੀ ਤਰਸੇਮ ਲਾਲ ਪੁੱਤਰ ਪ੍ਰੀਤਮ ਚੰਦ ਦੀ ਮੌਤ ਹੋ ਗਈ ਤੇ ਘਰ ਵਾਲਿਆਂ ਨੇ ਉਸ ਨੂੰ ਜਲਦੀ ਹੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਐਮਰਜੈਂਸੀ ਲੈ ਗਏ। ਉਥੇ ਡਾਕਟਰ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top