ਜਲੰਧਰ ( ਪਰਮਜੀਤ ਸਾਬੀ ) ਅੱਜ ਡਾ ਬੀ ਆਰ ਅੰਬੇਦਕਰ ਚੌਂਕ ਵਿਖੇ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਨਗਰ ਨਿਗਮ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਸ਼ਰੇਆਮ ਹੇਰਾ ਫੇਰੀ ਕੀਤੀ ਜਾ ਰਹੀ ਹੈ । ਉਦਘਾਟਨਾਂ ਉਪਰ 1.75 ਕਰੋੜ ਰੁਪਏ ਖਰਚ ਕੀਤੇ ਗਏ ਜਦਕਿ ਅੱਜ ਤੱਕ ਇਹੋ ਜਿਹਾ ਨਹੀ ਹੋਇਆ । ਉਸ ਤੋ ਬਾਅਦ ਨਗਰ ਨਿਗਮ ਦੀ ਮੀਟਿੰਗ ਵਿੱਚ ਪੇਸ਼ ਕੀਤੇ ਗਏ ਅਜੰਡੇ ਵਿੱਚ 400 ਕਰੋੜ ਦੇ ਕੰਮ 4 ਮਿੰਟ ਵਿੱਚ ਪਾਸ ਕਰ ਦਿੱਤੇ ਗਏ ਨਾ ਹੀ ਕਿਸੇ ਮਤੇ ਉਪਰ ਨਾ ਤਾਂ ਸੱਤਾਧਿਰ ਤੇ ਕੌਂਸਲਰ ਨੂੰ ਬੋਲਣ ਦਾ ਮੌਕਾ ਦਿੱਤਾ ਅਤੇ ਨਾ ਹੀ ਵਿਰੋਧੀ ਧਿਰ ਤੇ ਕੌਂਸਲਰ ਨੂੰ । ਨਗਰ ਨਿਗਮ ਦੇ ਦਫ਼ਤਰ ਵਿਚ ਵੀ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਰਾਜ ਹੈ । ਨਗਰ ਨਿਗਮ ਦੇ ਏਜੰਡੇ ਵਿਚ ਇਕ ਮੱਤਾ ਲਿਆਂਦਾ ਗਿਆ ਕਿ ਦਿੱਲੀ ਦੀ ਪ੍ਰਾਈਵੇਟ ਕੰਪਨੀ ਸੜਕਾ ਨੂੰ ਇਕ ਕਿਲੋਮੀਟਰ ਕੰਸਲਟ ਕਰਨ ਦੇ ਲਗਭਗ 10 ਕਰੋੜ ਰੁਪਏ ਲਵੇਗੀ । ਜੋ ਕਿ ਸਰਾਸਰ ਲੁੱਟ ਹੈ । ਜਲੰਧਰ ਦੀ ਆਮ ਜਨਤਾ ਵਲੋਂ ਜਮਾ ਕਰਵਾਇਆ ਗਿਆ ਪ੍ਰੋਪਰਟੀ ਟੈਕਸ, ਵਾਟਰ ਸਪਲਾਈ ਦੇ ਬਿੱਲ ਦੀ ਸ਼ਰੇਆਮ ਲੁੱਟ ਹੋ ਰਹੀ ਹੈ । ਦਿੱਲੀ ਦੇ ਆਮ ਆਦਮੀ ਪਾਰਟੀ ਆਗੂਆਂ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਇਸ ਲੁੱਟ ਨੂੰ ਬਰਦਾਸ਼ਤ ਨਹੀ ਕਰੇਗੀ ਅਤੇ ਨਾ ਹੀ ਜਲੰਧਰ ਸ਼ਹਿਰ ਦੀ ਜਨਤਾ ਨਾਲ ਲੁੱਟ ਹੋਣ ਦੇਵੇਗੀ । ਜੇਕਰ ਨਗਰ ਨਿਗਮ ਵਲੋਂ ਇਹ ਲੋਟੂ ਮਤੇ ਵਾਪਸ ਨਾ ਲਏ ਗਏ ਤਾਂ ਕਾਂਗਰਸ ਪਾਰਟੀ ਵਲੋਂ ਜਲੰਧਰ ਦੇ ਮੇਅਰ ਅਤੇ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ । ਇਸ ਮੌਕੇ ਤੇ ਸੁਰਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਵੈਸਟ, ਪਵਨ ਕੁਮਾਰ, ਸੁਦੇਸ਼ ਭਗਤ, ਵਿਕਾਸ ਤਲਵਾੜ, ਮੁਨੀਸ਼ ਪਾਹਵਾ, ਸਤਪਾਲ ਰਾਏ, ਸੋਨੂੰ ਸੰਧਰ, ਬ੍ਰਹਮ ਦੇਵ ਸਹੋਤਾ, ਮਹਿੰਦਰ ਸਿੰਘ ਗੁੱਲੂ, ਕਰਨ ਵਰਮਾ, ਵਿਕਰਮ ਦੱਤਾ , ਹਰਮੀਤ ਸਿੰਘ, ਟੋਨੂੰ ਜਿੰਦਲ,

















































