ਸੰਗਰੂਰ (ਬਿਊਰੋ ਰਿਪੋਰਟ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀਆਂ ਸਾਰੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖ ਕੇ ਪੂਰਾ ਕਰਦੀ ਹੈ। ਹੁਣ ਸੂਬਾ ਸਰਕਾਰ ਵੱਲੋਂ ਮਾਪਿਆਂ ਨੂੰ ਹੋਰ ਸਿਹਤ ਸਹੂਲਤਾਂ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ’ਚ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦਾ ਕੰਮ ਕਰ ਰਹੀ ਹੈ ਤਾਂ ਜੋ ਮਾਪਿਆਂ ਨੂੰ ਬੱਚਿਆਂ ਦੇ ਨਾਲ ਪਰੇਸ਼ਾਨ ਨਾ ਹੋਣਾ ਪਵੇ।ਹੁਣ ਤਕ ਪੰਜਾਬ ’ਚ 664 ਆਮ ਆਦਮੀ ਕਲੀਨਿਕਾਂ ’ਚ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ। ਇਨ੍ਹਾਂ ਕਲੀਨਿਕਾਂ ’ਚ ਟੈਬ, ਕੰਪਿਊਟਰ ਤੇ ਹੋਰ ਸਾਰਾ ਸਾਮਾਨ ਪਹਿਲਾਂ ਤੋਂ ਮੌਜੂਦ ਹੋਣ ਕਰਕੇ ਬੱਚਿਆਂ ਦੇ ਆਧਾਰ ਕਾਰਡ ਬਣਾਉਣਾ ਸੌਖਾ ਰਹੇਗਾ।44 ਫ਼ੀਸਦੀ ਬੱਚਿਆਂ ਦੇ ਆਧਾਰ ਕਾਰਡ ਪੰਜਾਬ ਵਿੱਚ ਬਣੇ ਹੋਏ ਹਨ, ਜਿਸ ਕਾਰਨ ਸਕੂਲ ਸਿੱਖਿਆ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੂੰ ਹੁਕਮ ਦਿੱਤੇ ਗਏ ਹਨ ਕਿ ਆਂਗਣਵਾੜੀ ਸਕੂਲਾਂ ’ਚ ਜੋ ਬੱਚੇ ਆਉਦੇ ਹਨ ਉਨ੍ਹਾਂ ਬੱਚਿਆਂ ਦੇ ਆਧਾਰ ਕਾਰਡ ਜਲਦ ਬਣਾਏ ਜਾਣ ਅਤੇ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। 5 ਤੋਂ 7 ਅਤੇ 15 ਤੋਂ 17 ਸਾਲ ਤੱਕ ਦੇ ਬੱਚਿਆਂ ਦੀ ਜ਼ਰੂਰੀ ਬਾਇਓਮੀਟ੍ਰਿਕ ਅਪਡੇਟ ਸਹੂਲਤ ਬਿਲਕੁਲ ਮੁਫ਼ਤ ਹੈ। ਜਿਹੜੇ ਨਾਗਰਿਕਾਂ ਨੇ ਬੀਤੇ 10 ਸਾਲਾਂ ਤੋਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕਰਵਾਇਆ, ਉਹ ਵੀ ਆਨਲਾਈਨ ਆਧਾਰ ਕਾਰਡ ਅਪਡੇਟ ਕਰਵਾ ਸਕਦੇ ਹਨ।

















































