ਮੁਕੇਰੀਆ ਪੁਲਿਸ ਵੱਲੋ NDPS ACT ਤਹਿਤ 01 ਅਰੋਪੀ ਗ੍ਰਿਫਤਾਰ

ਮਾਨਯੋਗ ਸ੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾਂ ਮੁਤਾਬਿਕ ਐਸ.ਆਈ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿਮ ਤਹਿਤ ਏ.ਐਸ.ਆਈ ਰਵਿੰਦਰ ਸਿੰਘ ਇੰਚਰਜ ਤੋਕੀ ਭੰਡਾਲਾ ਸਮੇਤ ਸਾਥੀ ਕਰਮਚਾਰੀਆ ਦੇ ਹਰਚੰਦਾ ਮੋੜ ਮੌਜੂਦ ਸੀ ਤਾ ਪਿੰਡ ਗੁਰਦਾਸਪੁਰ ਥਾਣਾ ਮੁਕੇਰੀਆ ਵਲੋ ਪਿੰਡ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਦੇ ਹੱਥ ਵਿਚ ਵਜਨਦਾਰ ਮੋਮੀ ਲਿਫਾਫਾ ਫੜਿਆ ਸੀ ਜੋ ਪੁਲਿਸ ਪਾਰਟੀ ਦੇ ਦੇਖ ਕੇ ਪਿੱਛੇ ਮੌਤ ਪਿਆ। ਜਿਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਲਪ੍ਰੀਤ ਸਿੰਘ ਉਰਣ ਬਿੰਦਰ ਪੁੱਤਰ ਸਤਨਾਮ ਸਿੰਘ ਵਾਸੀ ਗੁਰਦਾਸਪੁਰ ਥਾਣਾ ਮੁਕੇਰੀਆ ਦੱਸਿਆ। ਜਿਸ ਪਾਸੋ ਉਸਦੇ ਕਬਜਾ ਵਿੱਚੋਂ 210 ਖੁੱਲੀਆ ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ NDPS ACT ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਇਸਦੇ BACKWORD ਅਤੇ FORWARD ਲਿੰਕ ਬਾਰੇ ਪਤਾ ਜੋਈ ਕੀਤੀ ਜਾਵੇਗੀ।

ਆਰੋਪੀ ਬਲਪ੍ਰੀਤ ਸਿੰਘ ਉਰਫ ਬਿੰਦਰ ਦੇ ਖਿਲਾਫ ਦਰਜ ਕੀਤਾ ਗਿਆ

ਮੁਕੱਦਮਾ ਨੰਬਰ 34 ਮਿਤੀ 05-3-2025 ਜੁਰਮ 22-61-85 NDPS ACT ਥਾਣਾ ਮੁਕੇਰੀਆ

ਬ੍ਰਾਮਦਗੀ :- 210 ਖੁੱਲੀਆ ਨਸ਼ੀਲੀਆ ਗੋਲੀਆ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top