ਪਲਾਸਟਿਕ ਲਿਫਾਫਾ ਨੂੰ ਚੁੱਕ ਕੇ ਚੈਕ ਕਰਨ ਤੇ 35 ਕੈਪਸੂਲ ਮਿਲਣ ਤੇ ਪੁਲਿਸ ਨੇ ਵਿਅਕਤੀ ਕੀਤਾ ਕਾਬੂ

ਹੋਸ਼ਿਆਰਪੁਰ – ਸ਼੍ਰੀ ਸੁਰਿੰਦਰ ਲਾਂਬਾ IPS ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਨਸ਼ਿਆ ਦੀ ਰੋਕਥਾਮ ਲਈ ਚਲਾਈ ਸ਼ਪਸ਼ੈਲ ਮੁਹਿੰਮ ਸਬੰਧੀ ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ/ਤਫਤੀਸ਼ ਦੀ ਨਿਗਰਾਨੀ ਹੇਠ ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਦਸੂਹਾ ਦੀ ਯੋਗ ਰਹਿਨੁਮਾਈ ਤਹਿਤ ਸਬ-ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਤਲਵਾੜਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਇਸ ਮੁਹਿੰਮ ਤਹਿਤ ਮਿਤੀ 16.06.2024 ਨੂੰ ASI ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆ ਦੋਰਾਨੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਬਾ ਸਵਾਰੀ ਪ੍ਰਾਈਵੇਟ ਵਹੀਕਲ ਸਬਜੀ ਮੰਡੀ ਚੋਂਕ ਤਲਵਾੜਾ ਤੋਂ ਦੋਲਤਪੁਰ ਚੋਂਕ ਤਲਵਾੜਾ ਵੱਲ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਦੋਲਤਪੁਰ ਚੌਕ ਤੋ ਝੁੱਗੀਆਂ ਨਜਦੀਕ ਥੋੜਾ ਪਿਛੇ ਪੁੱਜੀ ਤਾ ਖੱਬੀ ਸਾਇਡ ਤੋ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਪਿੱਛੇ ਮੁੜਨ ਲੱਗਾ। ਜਿਸ ਨੇ ਦੇਖਦੇ ਦੇਖਦੇ ਹੀ ਆਪਣੀ ਪਹਿਨੀ ਹੋਈ ਪੈਟ ਦੀ ਸੱਜੀ ਜੇਬ ਵਿਚੋ ਇਕ ਵਜਨਦਾਰ ਮੋਮੀ ਲਿਫਾਫਾ ਕੱਢ ਕੇ ਜਮੀਨ ਤੇ ਸਾਇਡ ਤੇ ਸੁੱਟ ਦਿੱਤਾ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੰਜੇ ਕੁਮਾਰ ਪੁੱਤਰ ਦਇਆ ਰਾਮ ਵਾਸੀ ਡੈਮ ਰੋਡ ਝੁੱਗੀਆਂ ਤਲਵਾੜਾ ਥਾਂਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੱਸਿਆ ਜਿਸ ਵੱਲੋਂ ਸੁੱਟੇ ਹੋਏ ਵਜਨਦਾਰ ਪਲਾਸਟਿਕ ਲਿਫਾਫਾ ਨੂੰ ਚੁੱਕ ਕੇ ਚੈਕ ਕਰਨ ਤੇ 35 ਕੈਪਸੂਲ ਮਾਰਕਾ PARVAN-SPAS PIUS ਬਰਾਮਦ ਹੋਏ। ਜਿਸ ਤੇ ਸੰਜੇ ਕੁਮਾਰ ਪੁੱਤਰ ਦਇਆ ਰਾਮ ਵਾਸੀ ਡੈਮ ਰੋਡ ਝੁੱਗੀਆਂ ਤਲਵਾੜਾ ਜਿਲਾ ਹੁਸ਼ਿਆਰਪੁਰ ਦੇ ਖਿਲਾਫ ਮੁਕਦਮਾ ਨੰਬਰ 47 ਮਿਤੀ 27.06.2024 ਅ/ਧ 22.61.85 NDPS ACT ਦੇ ਤਹਿਤ ਰਜਿਸਟਰ ਕਰਕੇ ਦੋਸ਼ੀ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top