ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਈ.ਐਸ.ਆਈ. ਹਸਪਤਾਲ ’ਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੈਂਕੜੇ ਲੋਕਾਂ ਨੇ ਕੀਤਾ ਯੋਗ ਅਭਿਆਸ

ਜਲੰਧਰ, 21 ਜੂਨ : ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਡਾਇਰੈਕਟਰ ਆਯੂਰਵੇਦ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੁਰਵੇਦ ਵਿਭਾਗ ਦੇ ਸਹਿਯੋਗ ਨਾਲ ਅੱਜ ਇਥੇ ਈਐਸਆਈ ਹਸਪਤਾਲ ਦੇ ਕੈਂਪਸ ਵਿਖੇ ਜ਼ਿਲ੍ਹਾ ਪੱਧਰ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।

ਜ਼ਿਲ੍ਹਾ ਆਯੂਰਵੇਦਿਕ ਅਤੇ ਯੂਨਾਨੀ ਅਫ਼ਸਰ ਡਾ.ਦੀਵਾਨ ਚੰਦ ਧੀਰ ਦੀ ਅਗਵਾਈ ਹੇਠ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿਭਾਗ ਦੇ ਮਾਹਰਾਂ ਵੱਲੋਂ ਸੈਂਕੜੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਣਾਂ ਦੀ ਸਿਖ਼ਲਾਈ ਦਿੱਤੀ ਗਈ।

ਜ਼ਿਲ੍ਹਾ ਆਯੂਰਵੇਦਿਕ ਅਤੇ ਯੂਨਾਨੀ ਅਫ਼ਸਰ ਡਾ.ਦੀਵਾਨ ਚੰਦ ਧੀਰ ਨੇ ਇਸ ਮੌਕੇ ਯੋਗ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਯੋਗ ਸਿਰਫ਼ ਸਰੀਰਿਕ ਤੰਦਰੁਸਤੀ ਲਈ ਹੀ ਨਹੀਂ, ਸਗੋਂ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਉਨ੍ਹਾਂ ਲੋਕਾਂ ਨੂੰ ਫਿੱਟ ਰਹਿਣ ਅਤੇ ਖੁਸ਼ਹਾਲ ਜੀਵਨ ਲਈ ਯੋਗ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ।

ਡਾ. ਨੀਰਜ, ਡਾ. ਯੋਗੇਸ਼, ਡਾ. ਮਨੂ, ਡਾ. ਅਦਿਤੀ, ਡਾ. ਰਵਿੰਦਰ ਕੌਰ ਅਤੇ ਡਾ. ਪ੍ਰਿਯੰਕਾ ਭੰਡਾਰੀ ਦੀ ਟੀਮ ਵੱਲੋਂ ਭਾਗੀਦਾਰਾਂ ਨੂੰ ਯੋਗ ਆਸਣ ਕਰਵਾਏ ਗਏ।

ਇਸ ਮੌਕੇ ‘ਆਪ’ ਆਗੂ ਨਿਤਿਨ ਕੋਹਲੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।

ਪ੍ਰੋਗਰਾਮ ਦੌਰਾਨ ਮੈਡੀਕਲ ਸੁਪਰਡੈਂਟ ਈ.ਐਸ.ਆਈ. ਹਸਪਤਾਲ ਡਾ. ਜੋਤੀ ਸ਼ਰਮਾ, ਸਕੱਤਰ ਰੈੱਡ ਕਰਾਸ ਸੁਸਾਇਟੀ ਡਾ.ਸੁਰਜੀਤ ਲਾਲ, ਐਸਆਰਓ ਮੁਕੇਸ਼ ਕੁਮਾਰ, ਚੰਦਨ, ਸੀਨੀਅਰ ਫਿਜ਼ੀਸ਼ੀਅਨ ਡਾ. ਚੇਤਨ ਮਹਿਤਾ, ਡਾ. ਸੁਨੀਲ ਕੁਮਾਰ, ਡਾ. ਰੂਪਾਲੀ ਕੋਹਲੀ, ਡਾ. ਹੇਮੰਤ ਮਲਹੋਤਰਾ, ਡਾ.ਸੁਖਦੇਵ ਰਤਨ, ਡਾ.ਮਨਵੀਰ, ਸੁਪਰਡੈਂਟ ਜਸਵੀਰ ਕੌਰ, ਕਲਰਕ ਵਿਕਰਮ, ਮਨਪ੍ਰੀਤ, ਰਾਜੇਸ਼, ਵਿਭਾਗ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਭਾਗੀਦਾਰ ਮੌਜੂਦ ਸਨ।

Table of Contents

Scroll to Top