ਰਾਜਾ ਵੜਿੰਗ ਨੇ ਕੋਟਲੀ ਅਤੇ ਵਿਰੋਧ ਕਰ ਰਹੇ ਲੋਕਾਂ ‘ਤੇ ਕੀਤੀ ਐਫਆਈਆਰ ਦੀ ਨਿੰਦਾ ਕੀਤੀ

ਚੰਡੀਗੜ੍ਹ/ਜਲੰਧਰ, 29 ਅਪ੍ਰੈਲ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜਲੰਧਰ ਪੁਲਿਸ ਵੱਲੋਂ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਨਿੰਦਾ ਕੀਤੀ ਹੈ।

ਵੜਿੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਬਦਲਾਖੋਰੀ ਦੀ ਭਾਵਨਾ ਹੈ।

ਉਨ੍ਹਾਂ ਕਿਹਾ, ਜੇਕਰ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਉਹ ਕਾਂਗਰਸੀਆਂ ਨੂੰ ਇਸ ਤਰ੍ਹਾਂ ਡਰਾ ਸਕਦੀ ਹੈ, ਤਾਂ ਇਹ ਉਹਨਾਂ ਦਾ ਵਹਿਮ ਹੈ।

“ਇਹ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ, ਭਾਵੇਂ ਉਹ ਪੁਲਿਸ ਤੋਂ ਹੋਣ ਜਾਂ ਪ੍ਰਸ਼ਾਸਨ ਤੋਂ, ਕਿਰਪਾ ਕਰਕੇ ਕਾਨੂੰਨ ਦੀ ਉਲੰਘਣਾ ਨਾ ਕਰੋ। ਕਾਂਗਰਸੀਆਂ ਅਤੇ ਆਮ ਲੋਕਾਂ ਉੱਤੇ ਜ਼ੁਲਮ ਕਰਨ ਵਿੱਚ ‘ਆਪ’ ਦੇ ਸਹਿਯੋਗੀ ਵਜੋਂ ਕੰਮ ਨਾ ਕਰੋ”, ਉਨ੍ਹਾਂ ਨੂੰ ਲਾਹਪਰਵਾਹੀ ਵਰਤਣ ਪ੍ਰਤੀ ਚੇਤਾਵਨੀ ਦਿੱਤੀ ਤੇ ਕਿਹਾ ਕਿ ਉਹ ਉਹਨਾਂ ਨੂੰ ਜਵਾਹਦੇਹ ਠਹਿਰਾਉਣ ਲਈ ਵਚਨਬੱਧ ਹਨ।

ਕੋਟਲੀ ਦੇ ਸਬੰਧ ਵਿੱਚ, ਉਨ੍ਹਾਂ ਅੱਗੇ ਕਿਹਾ, ਪੂਰੀ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ। “ਸਾਡੇ ਬਹਾਦਰ ਕਾਂਗਰਸੀ ਸਿਪਾਹੀ ਦੇ ਹੌਂਸਲੇ ਬੁਲੰਦ ਹਨ, ਜਿਵੇਂ ਕਿ ਰਾਹੁਲ ਗਾਂਧੀ ਪਾਰਟੀ ਦੇ ਅਜਿਹੇ ਨੇਤਾਵਾਂ ਦਾ ਵਰਣਨ ਕਰਦੇ ਰਹਿੰਦੇ ਹਨ”, ਉਨ੍ਹਾਂ ਨੇ ਅੱਗੇ ਕਿਹਾ।

Leave a Comment

Your email address will not be published. Required fields are marked *

Scroll to Top