ਇੰਟਰਨੈਸ਼ਨਲ ਡੈਸਕ:-ਰੋਸ’ ਚ ‘ਫਸੇ ਘੱਟੋ ਘੱਟ 20 ਨਾਗਰੀਕਾ ਭਾਰਤ ਨੇ ਵੀਰਵਾਰ ਨੂੰ ਭਾਰਤੀ ਅਧਿਕਾਰੀ ਨਾਲ ਸੰਪਰਕ ਕਰਕੇ ਤੁਰੰਤ ਮਦਦ ਦੀ ਮੰਗ ਕੀਤੀ ਹੈ. ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਰੋਸ ਚ ਸਹਾਇਕ ਵਜੋਂ ਕੰਮ ਤੇ ਲਏ ਗਏ ਲੋਕਾਂ ਨੂੰ ਜੰਗ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਮੰਤਰਾਲੇ ਨੇ ਕਿਹਾ ਭਾਰਤ ਆਪਣੇ ਨਾਗਰਿਕਾਂ ਨੂੰ ਰੂਸ ਅਧਿਕਾਰੀ ਦੇ ਵਾਪਸ ਲਿਆਉਣ ਦੇ ਲਈ ਸੰਪਰਕ ਚ ਹੈ।
ਭਾਰਤੀਆਂ ਨੇ ਰੂਸ ਤੋਂ ਦੇਸ਼ ਵਾਪਸੀ ਦੀ ਮੰਗ ਕਰਦਿਆਂ ਐਸਓਐਸ ਸੰਦੇਸ਼ ਭੇਜੇ ਹਨ। ਸਰਕਾਰ ਨੇ 23 ਫਰਵਰੀ ਨੂੰ ਮੰਨਿਆ ਸੀ ਕਿ ਰੂਸ ਦੇ ਯੂਕੇਨ ਨਾਲ ਚੱਲ ਰਹੀ ਜੰਗ ਚ ਕੁਝ ਭਾਰਤੀ ਫਸੇ ਹੋਏ ਹਨ। ਸਰਕਾਰ ਨੇ ਕਿਹਾ, ਭਾਰਤੀ ਨਾਗਰਿਕਤਾ ਦੀ ਰਿਹਾਈ ਲਈ ਯਤਨ ਕਰ ਰਹੇ ਹਨ। ਉਹਨਾਂ ਨੂੰ ਜੰਗ ਚ ਭੇਜਣ ਤੋਂ ਪਹਿਲਾਂ ਵੱਡੀ ਰਕਮ ਤੇ ਰੂਸੀ ਪਾਸਪੋਰਟ ਦਾ ਲਾਲਚ ਦਿੱਤਾ ਗਿਆ ਸੀ। ਅਸੀਂ ਉਹਨਾਂ ਨੂੰ ਜਲਦ ਰਿਹਾਈ ਲਈ ਆਪਣੇ ਪੱਧਰ ਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ।ਅਸੀਂ ਦਿੱਲੀ ਤੋਂ ਮਾਸਕੋ ਦੋਵਾਂ ਚ ਰੂਸੀ ਅਧਿਕਾਰੀਆਂ ਨਾਲ ਨਿਯਮਤ ਸੰਪਰਕ ਚ ਹਾਂ। ਮੰਤਰਾਲੇ ਨੇ ਕਿਹਾ ਰੂਸ ਅਧਿਕਾਰੀ ਨਾਲ ਗੱਲਬਾਤ ਹੋਈ ਜਿਸ ਤੋਂ ਬਾਅਦ ਪਹਿਲਾ ਹੀ ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ।

















































