ਦਰਗਾਹ ਪੀਰ ਗਰੀਬ ਨਿਵਾਜ ਕੁਤੱਬ ਸ਼ਾਹ ਵਲੀ ਕਾਦਰੀ ਜੀ ਕਪੂਰ ਪਿੰਡ(ਜਲੰਧਰ) ਵਿਖੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਅਤੇ ਹੋਰ ਸੇਵਾਦਾਰ ਵਲੋਂ ਪੰਜਾਬ ਦਾ ਰਿਵਾਜ ਪ੍ਰੋਗਰਾਮ ਕਰਵਾਇਆ

ਆਦਮਪੁਰ (ਪਰਮਜੀਤ ਸਾਬੀ)- ਦਰਗਾਹ ਪੀਰ ਗਰੀਬ ਨਿਵਾਜ ਕੁਤੱਬ ਸ਼ਾਹ ਵਲੀ ਕਾਦਰੀ ਜੀ ਵਿਖੇ ਤੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਅਤੇ ਹੋਰ ਸੇਵਾਦਾਰ ਵੱਲੋਂ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆ 27 ਜੁਲਾਈ 2025 ਨੂੰ ਪੰਜਾਬ ਦਾ ਰਿਵਾਜ਼ ਅਤੇ ਪੀਘਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਪੀਂਘਾਂ ਦੀ ਸ਼ੁਰੂਆਤ ਸਵੇਰੇ 11 ਵਜੇ ਤੋਂ ਸ਼ੁਰੂ ਕੀਤੀ‌। ਉਪਰੰਤ ਪਿੰਡ ਦੀਆਂ ਬੀਬੀਆਂ ਵੱਲੋਂ ਪੀਘਾਂ ਝੂਟਣ ਦਾ ਅਨੰਦ ਮਾਣਿਆ ਗਿਆ ਅਤੇ ਗੀਤ ਸੰਗੀਤ ਵੀ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੇ ਪ੍ਰੋਗਰਾਮ ਵਿੱਚ ਪਹੁੰਚ ਕੇ ਪ੍ਰੋਗਰਾਮ ਵਿੱਚ ਰੌਣਕਾਂ ਵਧਾਇਆ ਅਤੇ ਮੇਲੇ ਵਿੱਚ ਲੱਗੀਆਂ ਭਾਰੀਆਂ ਰੌਣਕਾਂ। ਇਸ ਮੌਕੇ ਖੀਰ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਵੱਲੋਂ ਸੰਗਤਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।

Leave a Comment

Your email address will not be published. Required fields are marked *

Scroll to Top