ਜਲੰਧਰ, 13 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੀ ਹੱਦ ਅੰਦਰ ਪੈਂਦੇ ਏਰੀਏ ਵਿਚ ਪ੍ਰੀਗੇਬਲਿਨ ਕੈਪਸੂਲ (Pregabalin Capsules), ਗੈਬਾਪੇਨਟਿਨ ਕੈਪਸੂਲ (Gabapentin Capsules) ਅਤੇ ਐਨਾਫੋਰਟਿਨ ਇੰਜੈਕਸ਼ਨ (Anafortan Injection) ਬਿਨਾਂ ਲਾਇਸੈਂਸ ਰੱਖਣ, ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ, ਬਿਨਾਂ ਬਿੱਲ ਤੇ ਰਿਕਾਰਡ ਦੇ ਖ਼ਰੀਦਣ/ਵੇਚਣ ਅਤੇ ਬਿਨਾਂ ਮਾਹਰ ਡਾਕਟਰ ਦੀ ਪਰਚੀ ਤੋਂ ਕੈਮਿਸਟ ਦੁਕਾਨਾਂ ’ਤੇ ਵੇਚਣ ’ਤੇ ਰੋਕ ਲਗਾਈ ਗਈ ਹੈ।
ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ 2 ਮਹੀਨੇ ਲਈ ਲਾਗੂ ਰਹੇਗਾ।

















































