ਬਠਿੰਡਾ (ਬਿਊਰੋ ਰਿਪੋਰਟ)- ਕੋਰੋਨਾ ਦੇ ਦੌਰ ਤੋਂ ਬਾਅਦ ਬੰਦ ਹੋਇਆ ਹੁਣ ਕਾਫ਼ੀ ਸਮੇਂ ਦੀ ਉਡੀਕ ਤੋਂ ਬਾਅਦ 13 ਸਤੰਬਰ ਦਿਨ ਬੁੱਧਵਾਰ ਨੂੰ 12.30 ਵਜੇ ਬਠਿੰਡਾ ਦਾ ਭਿਸੀਆਣਾ ਏਅਰਪੋਰਟ ਖੋਲ੍ਹਿਆ ਜਾਵੇਗਾ। ਹਵਾਈ ਅਥਾਰਟੀ ਦੇ ਕਹਿਣ ਅਨੁਸਾਰ 1 ਘੰਟਾ 40 ਮਿੰਟ ‘ਚ ਦੁਪਹਿਰ 2.10 ਮਿੰਟ ’ਤੇ ਜਹਾਜ਼ ਦਿੱਲੀ ਪਹੁੰਚੇਗਾ। ਇਸ ਮੌਕੇ ਮੁੱਖ ਮੰਤਰੀ ਮਾਨ ਬਠਿੰਡਾ ਏਅਰਪੋਰਟ ਦਾ ਉਦਘਾਟਨ ਕਰਨਗੇ, ਸਭ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆ ਹਨ।
ਇਸ ਤੋਂ ਇਲਾਵਾ ਹੋਰ ਕੇਂਦਰੀ ਮੰਤਰੀ ਵੀ ਫਲਾਈਟ ਦੀ ਸ਼ੁਰੂਆਤ ਮੌਕੇ ਪਹੁੰਚਣਗੇ। ਫਲਾਇੰਗ ਕੰਪਨੀ ਨੂੰ ਬਠਿੰਡਾ ਤੋਂ ਉਡਾਣਾਂ ਸ਼ੁਰੂ ਕਰਨ ਦਾ ਠੇਕਾ ਮਿਲਿਆ ਹੈ, ਜਿਸ ਰਾਹੀ ਲੁਧਿਆਣਾ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਹੋ ਗਈਆਂ ਹਨ ਅਤੇ 999 ਕਿਰਾਇਆ ਰੱਖਿਆ ਗਿਆ ਹੈ। ਕੋਰੋਨਾ ਕਾਲ ਤੋਂ ਪਹਿਲਾਂ ਜਹਾਜ਼ ਬਠਿੰਡਾ ਤੋਂ ਦਿੱਲੀ ਅਤੇ ਜੰਮੂ ਜਾਂਦੇ ਸਨ, ਜੋ ਕਿ ਬਾਅਦ ਵਿੱਚ ਬੰਦ ਹੋ ਗਏ ਸੀ।ਪੰਜਾਬ ਦੇ ਲੋਕਾਂ ਨੂੰ ਇਸ ਨਾਲ ਕਾਫੀ ਮਦਦ ਮਿਲੇਗੀ।

















































