ਜਲੰਧਰ (ਬਿਊਰ ਰਿਪੋਰਟ)- ਜਲੰਧਰ ਸੈਂਟਰਲ ਹਲਕੇ ਦੇ ਵਾਰਡ ਨੰਬਰ 8 ਵਿਚ ਸੁਲਿੰਦਰ ਸਿੰਘ ਕੰਡੀ ਨੂੰ ਵਾਰਡ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ । ਇਹ ਨਿਯੁਕਤੀ ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਲੋ ਕੀਤੀ ਗਈ । ਇਸ ਨਿਯੁਕਤੀ ਦੇ ਸੰਬੰਧ ਵਿਚ ਸੁਲਿੰਦਰ ਸਿੰਘ ਕੁੰਡੀ ਨੇ ਕਿਹਾ ਕਿ ਜੋ ਪਾਰਟੀ ਨੇ ਮੇਰੀ ਜ਼ਿੰਮੇਵਾਰੀ ਲਗਾਈ ਹੈ ਉਸਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ । ਵਾਰਡ ਨੰਬਰ 8 ਦੇ ਹਰ ਇਕ ਵਰਕਰ ਨੂੰ ਬਣਦਾ ਪੂਰਾ ਮਾਣ ਸਨਮਾਨ ਮਿਲੇਗਾ ਅਤੇ ਸਾਰਿਆ ਨੂੰ ਨਾਲ ਲੈ ਕੇ ਵਾਰਡ ਨੰਬਰ 8 ਵਿਚ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ।

















































