ਤਲਵਾੜਾ(ਸੋਨੂੰ ਥਾਪਰ) – ਸ੍ਰੀ ਸਰਸਵਤੀ ਰਾਮ ਲੀਲ੍ਹਾ ਵੱਲੋਂ ਵੀ ਭਗਵਾਨ ਵਾਲਮੀਕਿ ਨੌਜਵਾਨ ਸਭਾ ਨੂੰ ਕੀਤਾ ਗਿਆ ਸਨਮਾਨਿਤ। ਜਿਵੇਂ ਕਿ ਤਲਵਾੜਾ ਵਿੱਚ ਹੋ ਰਹੀਆਂ ਅਲੱਗ-ਅਲੱਗ ਰਾਮ ਲੀਲ੍ਹਾ ਕਮੇਟੀਆਂ ਵੱਲੋਂ ਭਗਵਾਨ ਵਾਲਮੀਕਿ ਨੌਜਵਾਨ ਸਭਾ ਤਲਵਾੜਾ ਨੂੰ ਰਾਮ ਲੀਲ੍ਹਾ ਮੰਚ ਉੱਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਸੇ ਤਰ੍ਹਾਂ ਹੀ ਬੀਤੀ ਰਾਤ ਤਲਵਾੜਾ ਦੀ ਖੋਖਾ ਮਾਰਕੀਟ ਚ ਹੋ ਰਹੀ ਸ੍ਰੀ ਸਵਰਵਤੀ ਰਾਮ ਲੀਲ੍ਹਾ ਦੇ ਪ੍ਧਾਨ ਆਸ਼ੂ ਅਰੌੜਾ ਅਤੇ ਉਨ੍ਹਾਂ ਦੀ ਪੂਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਭਗਵਾਨ ਵਾਲਮੀਕਿ ਨੌਜਵਾਨ ਸਭਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਰਾਮ ਲੀਲ੍ਹਾ ਦੇ ਪ੍ਧਾਨ ਆਸ਼ੂ ਅਰੌੜਾ ਨੇ ਗੱਲ ਬਾਤ ਕਰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਲਿਖੀ ਹੋਈ ਰਮਾਇਣ ਦਾ ਸਾਡੇ ਸਨਾਤਮ ਧਰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਜਿਸ ਦੇ ਵਿੱਚ ਭਰਾਵਾਂ ਦੇ ਪਿਆਰ ਨੂੰ ਅਹਿਮ ਦੱਸਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਆਪਣੇ ਪਿਤਾ ਜੀ ਦੇ ਬਚਨ ਕਰਕੇ ਪ੍ਰਭੂ ਸ੍ਰੀ ਰਾਮ ਜੀ ਆਪਣਾ ਸਬ ਠਾਠ ਬਾਠ ਵਾਲਾ ਜੀਵਨ ਛੱਡ ਕੇ ਪ੍ਰਭੂ ਸ੍ਰੀ ਰਾਮ ਜੀ 14 ਸਾਲ ਦੇ ਲਈ ਵਨਵਾਸ ਨੂੰ ਚਲੇ ਗਏ ਅਤੇ ਆਪਣੇ 14 ਸਾਲ ਦੇ ਵਨਵਾਸ ਪੂਰਨ ਕਰਕੇ ਜਦੋਂ ਅਯੁੱਧਿਆ ਵਾਪਸ ਆਏ ਤਾਂ ਉਹਨਾਂ ਦੇ ਭਰਾ ਭਰਤ ਨੇ ਸਾਰਾ ਰਾਜ ਪਾਠ ਪ੍ਰਭੂ ਸ੍ਰੀ ਰਾਮ ਜੀ ਦੇ ਹਵਾਲੇ ਕਰ ਦਿੱਤਾ। ਸਾਨੂੰ ਵੀ ਪ੍ਰਭੂ ਸ੍ਰੀ ਰਾਮ ਜੀ ਦੇ ਅਦਾਰਸ਼ਾ ਉੱਪਰ ਚਲਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਰਾਮ ਲੀਲ੍ਹਾ ਕਮੇਟੀ ਦੇ ਪ੍ਧਾਨ ਆਸ਼ੂ ਅਰੌੜਾ ਨੇ ਕਿਹਾ ਕਿ 15/10/2024 ਨੂੰ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਸ਼ੋਭਾ ਯਾਤਰਾ ਵਿੱਚ ਵੀ ਉਨ੍ਹਾਂ ਦੀ ਪੂਰੀ ਸ੍ਰੀ ਸਵਰਵਤੀ ਰਾਮ ਲੀਲ੍ਹਾ ਕਮੇਟੀ ਦੇ ਮੈਬਰ ਵੀ ਭਗਵਾਨ ਵਾਲਮੀਕਿ ਜੀ ਦੀ ਸੋਭਾ ਯਾਤਰਾ ਕਰਨਗੇ। ਇਸ ਮੌਕੇ ਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਆਏ ਹੋਏ ਮੈਬਰਾਂ ਦਾ ਵੀ ਪੂਰੀ ਰਾਮ ਲੀਲ੍ਹਾ ਕਮੇਟੀ ਨੇ ਧੰਨਵਾਦ ਕੀਤਾ। ਇਸ ਮੌਕੇ ਤੇ ਭਗਵਾਨ ਵਾਲਮੀਕਿ ਨੋਜਵਾਨ ਸਭਾ ਦੇ ਪ੍ਧਾਨ ਵਿਨੋਦ ਕੁਮਾਰ, ਮੈਬਰ ਕੁਲਦੀਪ ਕੁਮਾਰ, ਅਮੀਤ ਗੋਰੀ, ਲਵ ਕੁਮਾਰ,ਸ਼ੇਖਰ ਸਿਧੂ, ਨੀਰਜ ਕੁਮਾਰ, ਅਸੀਸ਼ ਕੁਮਾਰ, ਲਾਈਵ ਪੰਜਾਬ ਨਿਊਜ ਚੈਨਲ ਦੇ ਰਿਪੋਰਟ ਸੋਨੂੰ ਥਾਪਰ, ਸਮਾਜ ਸੇਵਕ ਅੰਕਿਤ ਰਾਣਾ, ਸਮਾਜਿਕ ਸਮਰਸ਼ਤਾ ਪਰਮੁੱਖ ਨਵੀਨ ਰਿਹਾਣ , ਸਮਾਜ ਸੇਵਕ ਵਿਨੋਦ ਕੁਮਾਰ ਮਿੱਠੂ ਅਤੇ ਇਹ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।