ਤਲਵਾੜਾ(ਸੋਨੂੰ ਥਾਪਰ) – ਤਲਵਾੜਾ ਦੀਆਂ ਰਾਮ ਲੀਲ੍ਹਾ ਕਮੇਟੀਆਂ ਵੱਲੋਂ ਭਗਵਾਨ ਵਾਲਮੀਕਿ ਨੌਜਵਾਨ ਸਭਾ ਨੂੰ ਕੀਤਾ ਗਿਆ ਸਨਮਾਨਿਤ। ਤਲਵਾੜਾ ਵਿੱਚ ਹੋ ਰਹੀਆਂ ਅਲੱਗ-ਅਲੱਗ ਰਾਮ ਲੀਲ੍ਹਾ ਸਟੇਜ ਮੰਚ ਤੋਂ ਬੀਤੀ ਰਾਤ ਨਵਯੁਵਕ ਸ੍ਰੀ ਰਾਮ ਲੀਲ੍ਹਾ ਅਤੇ ਦੁਸਹਿਰਾ ਕਮੇਟੀ ਪੁਰਾਣਾ ਤਲਵਾੜਾ ਅਤੇ ਸ੍ਰੀ ਰਾਮ ਨਾਟਕ ਵੈਲਫੇਅਰ ਕਮੇਟੀ (ਰਜ਼ਿ) ਸੈਕਟਰ ਨੰਬਰ 2 ਤਲਵਾੜਾ ਵੱਲੋਂ ਭਗਵਾਨ ਵਾਲਮੀਕਿ ਨੌਜਵਾਨ ਸਭਾ ਸੈਕਟਰ ਨੰਬਰ 4 ਤਲਵਾੜਾ ਨੂੰ ਰਾਮ ਲੀਲ੍ਹਾ ਕਮੇਟੀਆਂ ਵੱਲੋਂ ਵਿਸ਼ੇਸ਼ ਤੌਰ ਤੇ ਰਾਮ ਲੀਲ੍ਹਾ ਕਮੇਟੀਆਂ ਦੇ ਪ੍ਧਾਨ ਪਵਨ ਕੁਮਾਰ ਸ਼ਰਮਾ ਅਤੇ ਪ੍ਧਾਨ ਨਿਸ਼ਾਤ ਅਹੁਜਾ,ਅਤੇ ਸਮੂਹ ਰਾਮ ਲੀਲ੍ਹਾ ਕਮੇਟੀਆਂ ਦੇ ਅਹੁਦੇਦਾਰਾਂ ਵੱਲੋਂ ਯਾਦਗਾਰੀ ਚਿੰਨ੍ਹ ਦੇਕੇ ਅਤੇ ਸਰੋਪੇ ਪਾਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਤਲਵਾੜਾ ਦੀਆਂ ਸਮੂਹ ਰਾਮ ਲੀਲ੍ਹਾ ਕਮੇਟੀਆਂ ਵੱਲੋਂ ਵੀ ਇਹ ਕਿਹਾ ਗਿਆ ਕਿ ਆਉਣ ਵਾਲੇ 17/10/2024 ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਪ੍ਗਟ ਦਿਵਸ ਵੀ ਤਲਵਾੜਾ ਦੀਆਂ ਸਮੂਹ ਰਾਮ ਲੀਲ੍ਹਾ ਕਮੇਟੀਆਂ ਵੱਲੋਂ ਸਾਝੇ ਤੋਰ ਤੇ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਮਿਲ ਜੁਲ ਕੇ ਮਨਾਇਆ ਜਾਵੇਗਾ।ਇਸ ਮੌਕੇ ਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਤਲਵਾੜਾ ਦੇ ਪ੍ਧਾਨ ਵਿਨੋਦ ਕੁਮਾਰ ਨੇ ਤਲਵਾੜਾ ਦੀਆਂ ਸਮੂਹ ਰਾਮ ਲੀਲ੍ਹਾ ਕਮੇਟੀਆਂ ਦਾ ਆਪਣੀ ਪੂਰੀ ਨੌਜਵਾਨ ਸਭਾ ਤਲਵਾੜਾ ਵੱਲੋਂ ਰਾਮ ਲੀਲ੍ਹਾ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲਾਈਵ ਪੰਜਾਬ ਨਿਊਜ ਚੈਨਲ ਦੇ ਰਿਪੋਰਟ ਸੌਨੂੰ ਥਾਪਰ ਵੱਲੋਂ ਵੀ ਸਮੂਹ ਰਾਮ ਲੀਲ੍ਹਾ ਕਮੇਟੀਆਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਕਮੇਟੀ ਮੈਂਬਰ ਕੁਲਦੀਪ ਕੁਮਾਰ ਗਿੱਲ, ਅਮੀਤ(ਗੋਰੀ), ਲਵ ਸਹੋਤਾ, ਨੰਦਨ ਮੱਟੂੂ, ਨੀਰਜ ਕੁਮਾਰ, ਅਸੀਸ਼ ਕੁਮਾਰ ਮੋਜੂਦ ਸਨ।