ਜਲੰਧਰ (ਪਰਮਜੀਤ ਸਾਬੀ) – ਭੁਪਿੰਦਰ ਸਿੰਘ ਬੋਲਿਆ “ਮੈਂ ਭੂਪਿੰਦਰ ਸਿੰਘ ਵਾਇਸ ਪ੍ਰਧਾਨ ਬੀਜੇਪੀ ਜਲੰਧਰ ਦਿਹਾਤੀ ਆਪਣੇ ਪਦ ਤੋਂ ਅਸਤੀਫਾ ਦਿੰਦਾ ਹਾਂ ਕਿਉਂਕਿ ਪੰਚਾਇਤੀ ਜਮੀਨਾਂ ਜਿਸ ਤੇ ਭੂ ਮਾਫੀਆ ਦਾ ਕਬਜ਼ਾ ਛਡਾਉਣ ਲਈ ਪਿਛਲੇ ਛੇ ਸਾਲ ਤੋਂ ਕੰਮ ਕਰ ਰਿਹਾ ਹਾਂ 17/02/ 24 ਨੂੰ ਮੇਰੇ ਘਰ ਆ ਕੇ ਮੇਰੇ ਪਰਿਵਾਰ ਨੂੰ ਅੱਗ ਲਾ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਪਰ ਕਿਸੇ ਵੀ ਬੀਜੇਪੀ ਲੀਡਰ ਨੇ ਮੇਰੀ ਮਦਦ ਨਹੀਂ ਕੀਤੀ ਜੇਕਰ ਬੀਜੇਪੀ ਪਾਰਟੀ ਵਾਸਤੇ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤਾਂ ਮੇਰੇ ਪਰਿਵਾਰ ਦੀ ਰੱਖਿਆ ਕਰਨਾ ਵੀ ਬੀਜੇਪੀ ਪਾਰਟੀ ਦਾ ਫਰਜ਼ ਹੈ ਮੇਰੀ ਬੀਜੇਪੀ ਪਾਰਟੀ ਦੇ ਕਿਸੇ ਵੀ ਅਹੁਦੇਦਾਰ ਨੇ ਮੇਰੇ ਪਰਿਵਾਰ ਦੀ ਸਾਰ ਨਹੀਂ ਲਈ ਇਸ ਲਈ ਮੈਂ ਭੁਪਿੰਦਰ ਸਿੰਘ ਵਾਈਸ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਅੱਜ ਮਿਤੀ 06/07/2024 ਨੂੰ ਮੈਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹਾਂ ਜੀ”
